ਚੰਡੀਗੜ੍ਹ, 5 ਅਗਸਤ, ਹ.ਬ. : ਪਿਸਤਾ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਜੇਕਰ ਇਸ  ਦਾ ਸੇਵਨ ਕਰੋਗੇ ਤਾਂ ਤੁਹਾਡੇ ਚਿਹਰੇ 'ਤੇ ਨਿਖਾਰ ਆਵੇਗਾ। ਕਿਉਂਕਿ ਪਿਸਤੇ ਵਿਚ ਫਾਈਬਰ, ਪ੍ਰੋਟੀਨ, ਵਿਟਾਮਿਨ ਸੀ, ਜਿੰਕ, ਕਾਪਰ, ਪੌਟਾਸ਼ਿਅਮ, ਆਇਰਨ, ਕੈਲਸ਼ੀਅਮ ਹੋਰ ਕਈ ਤਰ੍ਹਾਂ ਦੇ ਜ਼ਰੂਰੀ ਤੱਤਾਂ ਨਾਲ ਭਰਪੂਰ ਪਿਸਤਾ ਸਿਹਤ ਦੇ ਲਈ ਚੰਗਾ ਹੈ ਹੀ ਪਰ ਆਪ ਚਾਹੇ ਤਾਂ ਇਸ ਨਾਲ ਅਪਣੀ ਖੂਬਸੂਰਤੀ ਵਿਚ ਚਾਰ ਚੰਨ੍ਹ ਲਗਾ ਸਕਦੇ ਹੋ।
ਪਿਸਤੇ ਨਾਲ ਬਣੇ ਫੇਸ ਮਾਸਕ ਜਾਂ ਪੈਕ ਬਣਾ ਕੇ ਵੀ ਚਿਹਰੇ ਦੀ ਖੂਬਸੂਰਤੀ ਬਰਕਰਾਰ ਰੱਖ ਸਕਦੇ ਹਨ, ਨਾਲ ਹੀ ਇਸ ਨੂੰ ਲਗਾਤਾਰ ਖਾਣ ਨਾਲ ਵੀ ਚਿਹਰੇ 'ਤੇ ਗਲੋਅ ਆਉਂਦੀ ਹੈ। ਆਓ ਜਾਣਦੇ ਹਾਂ ਪਿਸਤੇ ਦੇ ਸਿਹਤ ਫਾਇਦਿਆਂ ਬਾਰੇ ਵਿਚ।
ਜੇਕਰ ਤੁਸੀਂ ਹਰ ਰੋਜ਼ਾਨਾ ਪਿਸਤੇ ਦਾ ਸੇਵਨ ਕਰੋਗੇ ਤਾਂ ਇਹ ਆਪ ਨੂੰ ਹਮੇਸ਼ਾ ਜਵਾਨ ਬਣਾਈ ਰੱਖੇਗਾ। ਕਿਉਂਕਿ ਇਸ ਵਿਚ ਭਰਪੂਰ ਮਾਤਰਾ ਵਿਚ ਐਂਟੀ ਆਕਸੀਡੈਂਟਸ ਹੁੰਦੇ ਹਨ, ਜੋ ਆਪ ਨੂੰ ਜਵਾਨ ਬਣਾਈ ਰੱਖਣ ਦੇ ਨਾਲ ਹੀ ਅੱਖਾਂ ਦੀ ਸਿਹਤ ਦੇ ਲਈ ਲਾਭਾਕਰੀ ਹੁੰਦਾ ਹੈ। ਇਹ ਚਮੜੀ ਵਿਚ ਪੈਣ ਵਾਲੀ ਝੁਰੜੀਆਂ ਦੀ  ਗਤੀ ਨੂੰ ਹੌਲੀ ਕਰਦਾ ਹੈ। ਉਂਜ ਪਿਸਤਾ ਚਮੜੀ ਦੇ ਲਈ ਬੇਹੱਦ ਗੁਣਕਾਰੀ ਹੁੰਦਾ ਹੈ। ਜੇਕਰ ਆਪ ਇਸ ਦਾ ਸੇਵਨ ਕਰੋਗੇ ਤਾਂ ਆਪ ਦੀ ਚਮੜੀ ਠੀਕ ਰਹੇਗੀ। ਇਹ ਸਨ ਡੈਮੇਜ ਨੂੰ  ਘੱਟ ਕਰਨ ਦਾ ਕੰਮ ਵੀ ਕਰਦਾ ਹੈ। ਇਸ ਵਿਚ ਜ਼ਰੂਰੀ ਫੈਟ ਐਡਿਸਸ ਮੌਜੂਦ ਹੁੰਦੇ ਹਨ।  ਇਸ ਦੀ ਵਰਤੋਂ ਨਾਲ ਚਮੜੀ ਠੀਕ ਰਹਿੰਦੀ ਹੈ ਅਤੇ ਉਸ ਦਾ ਕੁਦਰਤੀ ਨਿਖਾਰ ਵੀ ਬਣਿਆ ਰਹਿੰਦਾ। ਇਸ ਨਾਲ ਚਮੜੀ ਮੁਲਾਇਮ ਬਣੀ ਰਹਿੰਗੀ ਹੈ। ਵਾਲਾਂ ਨੂੰ ਝੜਨ ਤੋਂ ਬਚਾਈ ਰੱਖਣ ਲਈ ਪਿਸਤਾ ਫਾਇਦੇਮੰਦ ਹੈ।  ਆਪ ਚਾਹੁਣ ਤਾਂ ਇਸ ਨੂੰ ਅਪਣੀ ਡਾਈਟ ਵਿਚ ਸ਼ਾਮਲ ਕਰ ਲਵੋ ਜਾਂ ਫੇਰ ਇਸ ਦਾ ਪੇਸਟ ਬਣਾ ਕੇ ਮਾਸਕ ਦੀ ਤਰ੍ਹਾਂ ਵਾਲਾਂ ਵਿਚ ਲਗਾ ਲਵੋ। ਕੁਝ ਹੀ ਦਿਨਾਂ ਵਿਚ ਫਰਕ ਨਜ਼ਰ ਆਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.