ਚੰਡੀਗੜ੍ਹ, 5 ਅਗਸਤ, ਹ.ਬ. : ਹਿੰਦੀ ਫਿਲਮਾਂ ਤੋਂ ਹਾਲੀਵੁਡ ਵੱਲ ਜਾਣ ਵਾਲੀਆਂ ਹੀਰੋਇਨਾਂ ਵਿਚ ਇੱਕ ਹੋਰ ਨਾਂ ਸ਼ਾਮਲ ਹੋ ਚੁੱਕਾ ਹੈ ਹੁਮਾ ਕੁਰੈਸ਼ੀ ਦਾ। ਹੁਮਾ ਜੌਂਬੀ ਡਰਾਮਾ ਆਰਮੀ ਆਫ ਦ ਡੈਡ ਤੋਂ ਹਾਲੀਵੁਡ ਵਿਚ ਸ਼ੁਰੂਆਤ ਕਰ ਰਹੀ ਹੈ। ਇਸ ਤੋਂ ਪਹਿਲਾਂ ਉਹ ਅਪਣੇ ਕਿਰਦਾਰ ਲਈ ਪੂਰੀ ਤਿਆਰੀ ਕਰ ਰਹੀ ਹੈ ਤਾਂਕਿ ਕੋਈ ਕਮੀ ਨਾ ਰਹਿ ਜਾਵੇ। ਨੈਟਫਲਿਕਸ ਓਰੀਜ਼ਿਨਲ ਦੀ ਇਸ ਫ਼ਿਲਮ ਦੇ ਨਿਰਦੇਸ਼ਕ ਤੇ ਸਿਨੇਮਾਟੋਗ੍ਰਾਫਰ ਹਨ ਮੈਥੀਅਸ ਸ਼ਵੇਰਹਿਫਰ। ਹੁਮਾ ਨੇ ਅਪਣੀ ਐਕਸ਼ਨ ਮੋਡ ਵਾਲੀ ਇੱਕ ਵੀਡੀਓ ਕਲਿਪ ਇੰਸਟਾਗਰਾਮ 'ਤੇ ਸ਼ੇਅਰ ਕਰਦਿਆਂ ਲਿਖਿਆ, ਕੂਲ ਦਿਸਣ ਦੀ ਕੋਸ਼ਿਸ਼ ਕਰ ਰਹੀ ਹਾਂ, ਕੰਮ ਹੋਰ ਕੀ? ਹਮੇਸ਼ਾ ਤੋਂ ਮੇਰਾ ਪਸੰਦੀਦਾ ਟਰੈਕ ਰਿਹਾ ਹੈ। ਹਾਂਲਾਕਿ ਜਿਸ ਵੀਡੀਓ ਨੂੰ ਹੁਮਾ ਨੇ ਪੋਸਟ ਕੀਤਾ ਹੈ ਉਹ ਫ਼ਿਲਮ ਦਾ ਨਹੀਂ ਹੈ ਪਰ ਇਹ ਦ੍ਰਿਸ਼ ਆਰਮੀ ਆਫ ਦ ਡੈਡ ਤੋਂ ਹੀ ਲਿਆ ਗਿਆ ਹੈ। ਗੈਂਗਸ ਆਫ਼ ਵਾਸੇਪੁਰ ਫੇਮ ਅਦਾਕਾਰਾ ਨੇ ਅਪਣੀ ਆਉਣ ਵਾਲੀ ਫਿਲਮ ਲਈ  ਪੂਰਾ ਜ਼ੋਰ ਲਗਾ ਦਿੱਤਾ ਹੈ ਤੇ ਨਿਰਦੇਸ਼ਕ ਜੈਕ ਸਨਾਇਡਰ ਦੀ ਇਸ ਫ਼ਿਲਮ ਵਿਚ ਅਮਰੀਕੀ ਅਦਾਕਾਰ ਡੇਵ ਬਟਿਸਟਾ ਵੀ ਹਨ। ਫਿਲਮ ਦੀ ਕਹਾਣੀ ਲਾਸ ਵੇਗਾਸ ਵਿਚ ਜੌਂਬੀ ਦੇ ਆਲੇ ਦੁਆਲੇ ਘੁੰਮਦੀ ਹੈ।

ਹੋਰ ਖਬਰਾਂ »