ਸੁਸ਼ਮਾ ਦੀ ਮੌਤ 'ਤੇ ਮਾਈਕ ਪੋਂਪੀਓ ਤੇ Îਇਵਾਂਕਾ ਨੇ ਜਤਾਇਆ ਦੁੱਖ

ਵਾਸ਼ਿੰਗਟਨ, 8 ਅਗਸਤ, ਹ.ਬ. : ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦੇਹਾਂਤ 'ਤੇ ਸੋਗ ਜਤਾਉਂਦੇ ਹੋਏ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਸੀਨੀਅਰ ਸਲਾਹਕਾਰ ਅਤੇ ਉਨ੍ਹਾਂ ਦੀ ਧੀ ਇਵਾਂਕਾ ਟਰੰਪ ਨੇ ਕਿਹਾ ਕਿ ਸਾਬਕਾ ਵਿਦੇਸ਼ ਮੰਤਰੀ ਭਾਰਤ ਅਤੇ ਦੁਨੀਆ ਭਰ ਵਿਚ ਮਹਿਲਾਵਾਂ ਦੀ ਚੈਂਪੀਅਨ ਸੀ। ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਸੁਸ਼ਮਾ ਸਵਰਾਜ ਦਾ ਦੇਹਾਂਤ ਹੋ ਗਿਆ ਸੀ, ਉਹ 67 ਸਾਲ ਦੀ ਸੀ। ਇਵਾਂਕਾ ਟਰੰਪ ਨੇ ਬੁਧਵਾਰ ਦੁਪਹਿਰ ਟਵੀਟ ਕਰਕੇ ਲਿਖਿਆ, ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦੇਹਾਂਤ ਨਾਲ ਭਾਰਤ ਨੇ ਇੱਕ ਸਨੇਹੀ ਅਤੇ ਸਮਰਪਿਤ ਨੇਤਾ ਖੋਹ ਦਿੱਤਾ। ਸੁਸ਼ਮਾ ਸਵਰਾਜ ਭਾਰਤ ਅਤੇ ਦੁਨੀਆ ਭਰ ਵਿਚ ਮਹਿਲਾਵਾਂ ਦੇ ਲਈ ਚੈਂਪੀਅਨ ਸੀ  ਅਤੇ ਉਨ੍ਹਾਂ ਜਾਣਨਾ ਸਨਮਾਨ ਵਾਲੀ ਗੱਲ ਹੈ।  ਇਵਾਂਕਾ ਟਰੰਪ ਨੇ ਮਹਿਲਾਵਾਂ ਸਣੇ ਕਈ ਮੁੱਦਿਆਂ ਨੂੰ ਲੈ ਕੇ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ ਸੀ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਮੇਰੀ ਮਿੱਤਰ ਅਤੇ ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਦੁਖੀ ਹਾਂ।  ਉਨ੍ਹਾਂ ਨੇ ਟਵੀਟ ਕੀਤਾ, ਉਹ ਇੱਕ ਮਜ਼ਬੂਤ ਸਾਂਝੇਦਾਰ ਸੀ, ਸਾਡੀ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਭਾਰਤ ਦੇ ਲੋਕਾਂ ਦੇ ਨਾਲ ਹਨ। ਸੁਸ਼ਮਾ ਸਵਰਾਜ ਦੇ ਦੇਹਾਂਤ 'ਤੇ ਅਮਰੀਕਾ, ਚੀਨ, ਬੰਗਲਾਦੇਸ਼, ਈਰਾਨ ਅਤੇ ਸਿੰਗਾਪੁਰ ਦੇ ਨੇਤਾਵਾਂ ਨੇ ਸੋਗ ਜਤਾਇਆ ਅਤੇ ਵਿਸ਼ਵ ਦੇ ਨਾਲ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਨੂੰ ਯਾਦ ਕੀਤਾ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸਵਰਾਜ ਦੇ ਦੇਹਾਂਤ 'ਤੇ ਸੋਗ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ Îਇੱਕ ਚੰਗਾ ਮਿੱਤਰ ਖੋਹ ਦਿੱਤਾ ਹੈ। 
 

ਹੋਰ ਖਬਰਾਂ »