ਔਟਵਾ, 8 ਅਗਸਤ, ਹ.ਬ. : ਕੈਨੇਡਾ ਵਿਚ ਮਰੀਜ਼ਾਂ ਨੂੰ ਠੀਕ ਕਰਨ ਵਿਚ ਮਿਊਜ਼ੀਅਮ ਥੈਰੇਪੀ ਅਸਰ ਦਿਖਾ ਰਹੀ ਹੈ। Îਇੱਥੇ ਡਾਕਟਰ ਮਰੀਜਾਂ ਨੂੰ ਮਿਊਜ਼ੀਅਮ ਦੇ ਫ਼ਰੀ ਵਾਊਚਰ ਦਿੰਦੇ ਹਨ ਤਾਕਿ ਉਹ ਆਰਾਮ ਨਾਲ ਘੁੰਮ ਸਕਣ। 9 ਮਹੀਨੇ ਵਿਚ 185 ਵਾਊਚਰ 'ਤੇ 740 ਮਰੀਜ਼ ਮਿਊਜ਼ੀਅਮ ਘੁੰਮ ਚੁੱਕੇ ਹਨ। ਇੱਥੇ ਆਉਣ ਦੋਂ ਬਾਅਦ ਸਾਰੇ 740 ਮਰੀਜ਼ਾਂ ਦੀ ਹਾਲਤ ਵਿਚ ਕਾਫੀ ਸੁਧਾਰ ਦੇਖਿਆ ਗਿਆ। ਪਿਛਲੇ ਸਾਲ ਨਵੰਬਰ ਵਿਚ ਮੌਂਟਰੀਅਲ ਮਿਊਜ਼ੀਅਮ ਆਫ਼ ਫਾਈਨ ਆਰਟਸ ਦੀ ਟੀਮ ਨੇ ਮੈਡੇਸਿੰਸ ਫਰਾਂਸੋਫੋਨਸ ਡੂ ਕੈਨੇਡਾ ਦੇ ਨਾਲ ਯੋਜਨਾ ਬਣਾਈ ਸੀ। ਇਸ ਦੇ ਤਹਿਤ ਡਾਕਟਰ ਮਰੀਜ਼ਾਂ ਨੂੰ ਮਿਊਜ਼ੀਅਮ ਵਿਜ਼ਟ ਦੇ ਫਰੀ ਵਾਊਚਰ ਦਿੰਦੇ ਹਨ ਤਾਕਿ ਮਰੀਜ਼ਾਂ ਵਿਚ ਜਿਊਣ ਦਾ ਉਤਸ਼ਾਹ ਵਧੇ ਅਤੇ ਉਹ ਜਲਦੀ ਠੀਕ ਹੋਣ। ਇਸ ਨਾਲ ਮਰੀਜ਼ਾਂ 'ਤੇ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਮੌਂਟਰੀਅਲ ਮਿਊਜ਼ੀਅਮ ਵਿਚ ਇੱਕ ਵਿਅਕਤੀ ਦਾ ਟਿਕਟ ਦਾ ਰੇਟ 2178 ਰੁਪਏ ਹੈ। ਲੇਕਿਨ ਡਾਕਟਰ ਦੇ ਵਾਊਚਰ 'ਤੇ ਚਾਰ ਲੋਕਾਂ ਨੂੰ ਫ਼ਰੀ ਵਿਜ਼ਟ ਕਰਨ ਲਈ ਮਿਲਦਾ ਹੈ। ਮਿਊਜ਼ੀਅਮ ਵਲੋਂ ਦਿੱਤੇ ਗਏ ਵਾਊਚਰਸ ਨੂੰ ਡਾਕਟਰ ਚਿੰਤਾ, ਅਲਜ਼ਾਈਮਰ, ਸਰੀਰਕ ਅਤੇ ਮਾਨਸਿਕ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਅਤੇ ਉਨ੍ਹਾਂ ਦੇ ਘਰ ਵਾਲਿਆਂ ਨੂੰ ਦਿੰਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਦੁਨੀਆ ਵਿਚ ਅਪਣੀ ਤਰ੍ਹਾਂ ਦਾ ਅਨੌਖਾ ਪ੍ਰੋਗਰਾਮ ਹੈ। ਸਾਨੂੰ ਭਰੋਸਾ ਹੈ ਕਿ 21ਵੀਂ ਸਦੀ ਵਿਚ ਸੰਸਕ੍ਰਿਤਕ ਅਨੁਭਵ ਸਿਹਤ ਸੁਧਾਰ ਵਿਚ ਯੋਗਦਾਨ ਦੇਵੇਗਾ। ਐਮਐਮਐਫਏ ਦੇ ਕਾਰਜਕਾਰੀ ਨਿਦੇਸ਼ਕ ਅਤੇ ਮੁੱਖ ਕਿਊਰੇਟਰ ਨਾਥਾਲੀ ਮੁਤਾਬਕ, ਮੈਨੂੰ ਭਰੋਸਾ ਹੈ ਕਿ 21ਵੀਂ ਸਦੀ ਵਿਚ ਕਲਾ ਦਾ ਸੰਸਕ੍ਰਿਤਕ  ਅਨੁਭਵ ਸਿਹਤ ਸੁਧਾਰ ਵਿਚ ਖੇਡ ਦੇ ਜਿੰਨਾ ਹੀ ਯੋਗਦਾਨ ਦੇਵੇਗਾ।

ਹੋਰ ਖਬਰਾਂ »