ਜਲੰਧਰ, 10 ਅਗਸਤ, ਹ.ਬ. : 66ਵੇਂ ਨੈਸ਼ਨਲ ਫ਼ਿਲਮ ਐਵਾਰਡ ਵਿਚ ਪੰਜਾਬੀ ਫਿਲਮ ਹਰਜੀਤਾ ਨੂੰ ਖੇਤਰੀ ਫਿਲਮਾਂ ਦੀ ਲਿਸਟ ਵਿਚ ਬੈਸਟ ਫ਼ਿਲਮ ਦਾ ਐਵਾਰਡ ਮਿਲਿਆ ਹੈ। ਹਰਜੀਤਾ ਫ਼ਿਲਮ ਵਿਚ ਐਮੀ ਵਿਰਕ ਨੇ ਜੂਨੀਅਰ ਹਾਕੀ ਟੀਮ ਦੇ ਕਪਤਾਨ ਹਰਜੀਤ ਸਿੰਘ ਤੁਲੀ ਦਾ ਕਿਰਦਾਰ ਨਿਭਾਇਆ ਸੀ। 2015 ਵਿਚ ਚੌਥੀ ਕੂਟ ਫਿਲਮ ਤੋਂ ਬਾਅਦ ਕਿਸੇ ਪੰਜਾਬੀ ਫ਼ਿਲਮ ਨੂੰ ਇਹ ਐਵਾਰਡ ਮਿਲਿਆ ਹੈ। 1962 ਤੋਂ ਲੈ ਕੇ ਹੁਣ ਤੱਕ 21 ਪੰਜਾਬੀ ਫ਼ਿਲਮਾਂ ਨੂੰ ਨੈਸ਼ਨਲ ਐਵਾਰਡ ਮਿਲ ਚੁੱਕਾ ਹੈ। 18 ਮਈ 2018 ਨੂੰ ਰਿਲੀਜ਼ ਹੋਈ ਹਰਜੀਤਾ ਫ਼ਿਲਮ ਨੂੰ ਵਿਜੇ ਕੁਮਾਰ ਨੇ ਡਾਇਰੈਕਟ ਕੀਤਾ ਸੀ ਤੇ ਇਸ ਦੀ ਕਹਾਣੀ ਜਗਦੀਪ ਸਿੱਧੂ ਨੇ ਲਿਖੀ ਸੀ। ਐਮੀ ਨੇ ਇਸ ਫ਼ਿਲਮ ਵਿਚ ਅਪਣੇ ਕਿਰਦਾਰ ਲਈ ਕਾਫੀ ਮਿਹਨਤ ਕੀਤੀ ਸੀ ਤੇ ਭਾਰ ਵੀ ਘਟਾਇਆ ਸੀ। ਹਰਜੀਤਾ ਫ਼ਿਲਮ ਵਿਚ ਬੱਚੇ ਦਾ ਕਿਰਦਾਰ ਨਿਭਾਉਣ ਵਾਲੇ ਸਮੀਪ ਸਿੰਘ ਨੂੰ ਵੀ ਬੈਸਟ ਚਾਈਲਡ ਐਕਟਰ ਦਾ ਐਵਾਰਡ ਮਿਲਿਆ ਹੈ। ਫ਼ਿਲਮ ਵਿਚ ਸਾਵਨ ਰੂਪੋਵਾਲੀ ਤੇ ਪੰਕਜ ਤ੍ਰਿਪਾਠੀ ਨੇ ਵੀ ਅਹਿਮ ਭੂਮਿਕਾ ਨਿਭਾਈ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.