ਟੋਰਾਂਟੋ, 10 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਬੇਘਰ ਲੋਕਾਂ ਦੀ ਸਮੱਸਿਆ ਕੋਈ ਨਵੀਂ ਨਹੀਂ ਪਰ ਤਾਜ਼ਾ ਅੰਕੜੇ ਹੈਰਾਨ ਕਰਨ ਵਾਲੇ ਹਨ ਜਿਨਾਂ ਮੁਤਾਬਕ ਮੁਲਕ ਵਿਚ ਨਵੇਂ ਆਏ ਪ੍ਰਵਾਸੀ ਰੈਣ ਬਸੇਰਿਆਂ ਦੇ ਮੁਥਾਜ ਹੋ ਰਹੇ ਹਨ ਜਾਂ ਸੜਕਾਂ 'ਤੇ ਰਾਤਾਂ ਕੱਟਣ ਲਈ ਮਜਬੂਰ ਹਨ। ਇੰਪਲਾਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਵੱਲੋਂ ਇਸ ਹਫ਼ਤੇ ਜਾਰੀ ਦੋ ਰਿਪੋਰਟਾਂ ਵਿਚ ਬੇਘਰ ਲੋਕਾਂ ਦੀ ਸਮੱਸਿਆ ਬਾਰੇ ਵਿਸਤਾਰਤ ਅੰਕੜੇ ਪੇਸ਼ ਕੀਤੇ ਗਏ ਹਨ। ਨੈਸ਼ਨਲ ਸ਼ੈਲਟਰ ਸਟੱਡੀ ਵਿਚ ਕਿਹਾ ਗਿਆ ਹੈ ਕਿ 2005 ਤੋਂ 2016 ਦਰਮਿਆਨ ਰਫ਼ਿਊਜੀਆਂ ਵੱਲੋਂ ਰੈਣ ਬਸੇਰਿਆਂ ਦੀ ਵਰਤੋਂ ਵਿਚ ਤੇਜ਼ ਵਾਧਾ ਹੋਇਆ। 2016 ਵਿਚ 2 ਹਜ਼ਾਰ ਰਫ਼ਿਊਜੀ ਸ਼ੈਲਟਰਜ਼ ਵਿਚ ਰਾਤਾਂ ਕੱਟ ਰਹੇ ਸਨ ਜਦਕਿ 2014 ਵਿਚ ਇਹ ਅੰਕੜਾ ਇਕ ਹਜ਼ਾਰ ਦਰਜ ਕੀਤਾ ਗਿਆ ਸੀ। ਬੇਘਰਾਂ ਦੀ ਸਮੱਸਿਆ ਦੇ ਖ਼ਾਤਮੇ ਲਈ ਬਣੇ ਕੈਨੇਡੀਅਨ ਅਲਾਇੰਸ ਦੇ ਮੁਖੀ ਟਿਮ ਰਿਕਟਰ ਦਾ ਕਹਿਣਾ ਸੀ ਕਿ ਰਫ਼ਿਊਜੀਆਂ ਦੇ ਬੇਘਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ ਕਿਉਂਕਿ ਉਹ ਉਸ ਇਲਾਕੇ ਵਿਚ ਮਕਾਨ ਕਿਰਾਏ 'ਤੇ ਲੈਣ ਦੇ ਸਮਰੱਥ ਨਹੀਂ ਹੁੰਦੇ ਜਿਥੇ ਉਨ•ਾਂ ਨੂੰ ਵਸਾਇਆ ਜਾਂਦਾ ਹੈ। 

ਹੋਰ ਖਬਰਾਂ »