ਕੈਪਟਨ ਵੱਲੋਂ ਗੁਆਂਢੀ ਮੁਲਕ ਨੂੰ ਵਚਨਬੱਧਤਾ ਤੋਂ ਪਿੱਛੇ ਨਾ ਹਟਣ ਦੀ ਅਪੀਲ


ਚੰਡੀਗੜ, 11 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਅਸਰ ਕਰਤਾਰਪੁਰ ਲਾਂਘੇ ਦੀ ਉਸਾਰੀ 'ਤੇ ਵੀ ਪੈਂਦਾ ਮਹਿਸੂਸ ਹੋ ਰਿਹਾ ਹੈ। ਪੰਜਾਬ ਸਰਕਾਰ ਕੋਲ ਪੁੱਜੀਆਂ ਰਿਪੋਰਟਾਂ ਮੁਤਾਬਕ ਪਾਕਿਸਤਾਨ ਵਾਲੇ ਪਾਸੇ ਉਸਾਰੀ ਦੀ ਰਫ਼ਤਾਰ ਮੱਠੀ ਕਰ ਦਿਤੀ ਗਈ ਹੈ ਜਿਸ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਆਂਢੀ ਮੁਲਕ ਨੂੰ ਅਪੀਲ ਕੀਤੀ ਹੈ ਕਿ ਸਿੱਖਾਂ ਲਈ ਅਹਿਮੀਅਤ ਵਾਲੇ ਇਸ ਪ੍ਰਾਜੈਕਟ ਬਾਰੇ ਆਪਣੀ ਵਚਨਬੱਧਤਾ 'ਤੇ ਖਰਾ ਉਤਰੇ। ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਵਿਚ ਮਹਿਜ਼ ਤਿੰਨ ਮਹੀਨੇ ਦਾ ਸਮਾਂ ਬਾਕੀ ਹੈ ਅਤੇ ਇਸ ਸਮੇਂ ਪ੍ਰਾਜੈਕਟ ਦੇ ਵਿਕਾਸ ਦੀ ਰਫ਼ਤਾਰ ਹੌਲੀ ਹੋਣ ਨਾਲ ਇਤਿਹਾਸਕ ਮੌਕੇ 'ਤੇ ਇਹ ਪ੍ਰਾਜੈਕਟ ਅਧੂਰਾ ਰਹਿ ਜਾਵੇਗਾ। ਉਨ•ਾਂ ਕਿਹਾ ਕਿ ਅਜਿਹੇ ਕਿਸੇ ਵੀ ਕਦਮ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਅਤੇ ਖਾਹਿਸ਼ਾਂ ਨੂੰ ਠੇਸ ਪਹੁੰਚੇਗੀ ਜੋ ਇਸ ਪਵਿੱਤਰ ਅਸਥਾਨ ਦਾ ਦੀਦਾਰ ਕਰਨ ਨੂੰ ਲੋਚਦੇ ਹਨ ਜਿੱਥੇ ਪਹਿਲੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਬਹੁਤੇ ਸਾਲ ਗੁਜ਼ਾਰੇ। 

ਹੋਰ ਖਬਰਾਂ »