ਇਕ ਗ੍ਰਿਫ਼ਤਾਰ, ਪੁਲਿਸ ਨੂੰ ਦੋ ਹੋਰਨਾਂ ਦੀ ਤਲਾਸ਼

ਫ਼ਾਜ਼ਿਲਕਾ, 11 ਅਗਸਤ (ਵਿਸ਼ੇਸ਼ ਪ੍ਰਤੀਨਿਧ) : 9 ਸਾਲ ਦੇ ਇਕ ਬੱਚੇ ਦੇ ਅਗਵਾ ਦਾ ਮਾਮਲਾ ਸੁਲਝਾਉਂਦਿਆਂ ਪੁਲਿਸ ਨੇ ਇਕ ਜਣੇ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੇ ਨਾਲ ਬੱਚਾ ਉਸ ਦੇ ਮਾਪਿਆਂ ਦੇ ਸਪੁਰਦ ਕਰ ਦਿਤਾ ਗਿਆ। ਫ਼ਾਜ਼ਿਲਕਾ ਪੁਲਿਸ ਦੇ ਏ.ਸੀ.ਪੀ. ਰਣਵੀਰ ਸਿੰਘ ਨੇ ਦੱਸਿਆ ਕਿ ਪਿੰਡ ਅਰਨੀਵਾਲਾ ਵਿਖੇ ਸਾਈਕਲ 'ਤੇ ਕਰਤਬ ਦਿਖਾਉਣ ਆਇਆ ਮੋਗਾ ਦਾ ਇਕ ਸ਼ਖਸ ਬੱਚੇ ਨੂੰ ਵਰਗਲਾ ਕੇ ਲੈ ਗਿਆ। ਮਾਪਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਵੱਖ ਵੱਖ ਟੀਮਾਂ ਬਣਾ ਕੇ ਕਾਰਵਾਈ ਆਰੰਭੀ ਗਈ। ਇਕ ਟੀਮ ਨੇ ਜਲਾਲਾਬਾਦ ਦੇ ਪਿੰਡ ਮੰਨੇਵਾਲਾ ਤੋਂ ਬੱਚਾ ਬਰਾਮਦ ਕਰ ਲਿਆ ਅਤੇ ਸਾਈਕਲ 'ਤੇ ਕਰਤਬ ਦਿਖਾਉਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੂੰ ਇਸ ਮਾਮਲੇ ਵਿਚ ਦੋ ਹੋਰਨਾਂ ਦੀ ਤਲਾਸ਼ ਵੀ ਹੈ।

ਹੋਰ ਖਬਰਾਂ »