ਨਵੀਂ ਦਿੱਲੀ, 12 ਅਗਸਤ, ਹ.ਬ. : ਹਾਲ ਹੀ ਵਿਚ ਭਾਰਤ ਸਰਕਾਰ ਨੇ ਧਾਰਾ 370 ਦੇ ਜ਼ਰੀਏ ਜੰਮੂ ਕਸ਼ਮੀਰ ਨੂੰ ਮਿਲਣ ਵਾਲੇ ਵਿਸ਼ੇਸ਼ ਰਾਜ ਦੇ ਦਰਜੇ ਨੂੰ ਵਾਪਸ ਲੈ ਲਿਆ। ਭਾਰਤ ਦੇ ਇਸ ਫੈਸਲੇ ਨਾਲ ਪਾਕਿਸਤਾਨ ਬੌਖਲਾ ਗਿਆ ਅਤੇ ਉਹ ਇਸ ਫ਼ੈਸਲੇ ਦਾ ਵਿਰੋਧ ਕਰ ਰਿਹਾ ਹੈ। ਦੋਵਾਂ ਦੇਸ਼ਾਂ ਵਿਚ ਇਸ ਮੁੱਦੇ 'ਤੇ ਤਣਾਅ ਬਣਿਆ ਹੋਇਆ। ਇਸ ਦਰਮਿਆਨ ਗਾਇਕ ਮੀਕਾ ਸਿੰਘ ਪਾਕਿਸਤਾਨ ਵਿਚ ਹੈ ਅਤੇ ਉਥੇ ਉਸ ਨੇ ਸ਼ੋਅ ਕੀਤਾ ਹੈ। ਦੱਸਿਆ ਜਾ ਰਿਹਾ ਕਿ ਮੀਕਾ ਸਿੰਘ ਨੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰਫ ਦੇ ਇੱਕ ਰਿਸ਼ਤੇਦਾਰ ਦੇ Îਇੱਥੇ ਮਹਿੰਦੀ ਦੀ ਰਸਮ ਦੌਰਾਨ ਇਹ ਪੇਸ਼ਕਾਰੀ ਦਿੱਤੀ ਸੀ। ਇਸ ਪੇਸ਼ਕਾਰੀ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਭਾਰਤ ਦੇ ਨਾਲ ਨਾਲ ਪਾਕਿਸਤਾਨ ਦੇ ਟਵਿਟਰ ਯੂਜ਼ਰਸ ਨੇ ਵੀ ਨਰਾਜ਼ਗੀ ਜਤਾਈ ਹੈ। 

 

ਹੋਰ ਖਬਰਾਂ »