ਵਾਸ਼ਿੰਗਟਨ, 12 ਅਗਸਤ, ਹ.ਬ. : ਅਮਰੀਕਾ ਵਿਚ ਹਿੰਦੀ ਨੂੰ ਉਤਸ਼ਾਹਤ ਕਰਨ ਲਈ ਇੱਥੇ ਸਥਿਤ ਭਾਰਤੀ ਦੂਤਘਰ ਲੋਕਾਂ ਦੀ ਮੰਗ 'ਤੇ ਵੱਕਾਰੀ ਜਾਰਜ ਵਾਸ਼ਿੰਗਟਨ ਵਿਚ ਵਿਦਿਆਰਥੀਆਂ ਲਈ ਮੁਫ਼ਤ ਹਿੰਦੀ ਕਲਾਸਾਂ ਚਲਾਵੇਗੀ। 6 ਹਫ਼ਤੇ ਬਗੈਰ ਖ਼ਰਚ ਕੀਤੇ ਹਿੰਦੀ ਭਾਸ਼ਾ ਦਾ ਪਾਠਕ੍ਰਮ 28 ਅਗਸਤ ਨੂੰ ਸ਼ੁਰੂ ਹੋਵੇਗਾ ਅਤੇ ਦੂਤਘਰ ਵਿਚ ਸੰਸਕ੍ਰਿਤ ਵਿਸ਼ੇ ਦੇ ਅਧਿਆਪਕ ਡਾ. ਮੇਕਸ਼ਰਾਜ ਵਿਦਿਆਰਥੀਆਂ ਨੂੰ ਪੜ੍ਹਾਉਣਗੇ। ਇਸ ਸਾਲ ਦੇ ਸ਼ੁਰੂਆਤ ਵਿਚ ਦੂਤਘਰ ਨੇ ਅਪਣੇ ਦਫ਼ਤਰ ਵਿਚ ਇੱਕ ਘੰਟੇ ਲਈ ਮੁਫ਼ਤ ਹਫਤਾਵਾਰੀ ਕਲਾਸਾਂ ਸ਼ੁਰੂ ਕੀਤੀਆਂ ਸਨ। ਇਸ ਪ੍ਰਕਿਰਿਆ ਨੂੰ ਉਤਸ਼ਾਹਜਨਕ ਹੁੰਗਾਰਾ ਮਿਲਿਆ ਹੈ ਅਤੇ ਹਿੰਦੀ ਪੜ੍ਹਨ ਲਈ 7 ਦੇਸ਼ਾਂ ਦੇ 87 ਵਿਦਿਆਰਥੀਆਂ ਵਲੋਂ ਰਜਿਸਟਰੇਸ਼ਨ ਕਰਵਾਈ ਗਈ ਹੈ। ਯੂਨੀਵਰਸਿਟੀ ਸਥਿਤ ਸਿਗੁਰ ਸੈਂਟਰ ਫਾਰ ਏਸ਼ਿਅਨ ਸਟੱਡੀ ਦੇ ਨਿਰਦੇਸ਼ਕ ਬੈਂਜਾਮਿਨ ਡੀ ਹਾਪਕਿੰਸ ਅਤੇ ਐਸੋਸੀਏਟ ਨਿਰਦੇਸ਼ਕ ਦੀਪਾ ਐਮ ਓਲਾਪੱਲੀ ਨੇ ਹਾਲ ਵਿਚ ਅਮਰੀਕਾ ਸਥਿਤ ਭਾਰਤੀ ਰਾਜਦੂਤ ਨੂੰ ਲਿਖੇ ਪੱਤਰ ਵਿਚ ਕਿਹਾ ਸੀ, ਇਹ ਦਰਸਾਉਂਦਾ ਹੈ ਕਿ ਵਿਦਿਆਰਥੀਆਂ ਵਿਚ ਹਿੰਦੀ ਭਾਸ਼ਾ ਪੜ੍ਹਨ ਦੀ ਭਾਰੀ ਰੁਚੀ ਹੈ। ਇਸ ਨੇ ਸਾਨੂੰ ਸਫਲਤਾਪੂਰਵਕ ਹਿੰਦੀ ਦਾ ਸ਼ੁਰੂਆਤੀ ਕੋਰਸ ਸ਼ੁਰੂ ਕਰਨ ਲਈ ਪ੍ਰੇਰਤ ਕੀਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.