ਪੈਂਸਿਲਵੇਨੀਆ, 12 ਅਗਸਤ, ਹ.ਬ. : ਪੈਂਸਿਲਵੇਨੀਆ ਵਿਚ ਇੱਕ  ਚਾਈਲਡ ਕੇਅਰ ਸੈਂਟਰ ਵਿਚ ਐਤਵਾਰ ਨੂੰ ਅੱਗ ਲੱਗਣ ਕਾਰਨ 4 ਭਰਾ-ਭੈਣਾਂ ਸਣੇ ਪੰਜ ਬੱਚਿਆਂ ਦੀ ਮੌਤ ਹੋ ਗਈ। ਚਾਈਲਡ ਕੇਅਰ ਸੈਂਟਰ ਦਾ ਮਾਲਕ ਵੀ ਇਸ ਹਾਦਸੇ ਵਿਚ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅੱਗ ਬੁਝਾਊ ਵਿਭਾਗ ਦੇ ਮੁਖੀ ਨੇ ਦੱਸਿਆ ਕਿ ਹਾਦਸੇ ਵਿਚ ਮਾਰੇ ਗਏ ਅਤੇ ਜ਼ਖਮੀ ਹੋਏ ਬੱਚਿਆਂ ਵਿਚ ਸੱਤ ਸਾਲ ਤੱ ਦੇ ਮਾਸੂਮ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਰਾਤੀ ਸਵਾ ਇੱਕ ਵਜੇ ਲੱਗੀ। ਅਧਿਕਾਰੀਆਂ ਮੁਤਾਬਕ, ਜਦ ਫਾਇਰ ਬ੍ਰਿਗੇਡ ਕਰਮੀ ਘਟਨਾ ਵਾਲੀ ਥਾਂ 'ਤੇ ਪਹੁੰਚੇ ਤਾਂ ਦੇਖਭਾਲ ਕੇਂਦਰ ਦੇ ਪਹਿਲੀ ਮੰਜ਼ਿਲ ਦੀ ਖਿੜਕੀਆਂ ਤੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਮੰਨਿਆ ਜਾ ਰਿਹਾ ਕਿ ਅੱਗ ਪਹਿਲੀ ਮੰਜ਼ਿਲ ਲੀਵਿੰਗ ਰੂਮ ਤੋਂ ਸ਼ੁਰੂ ਹੋਈ। 
 

ਹੋਰ ਖਬਰਾਂ »