ਕਤਲੇਆਮ ਦੀਆਂ ਤਿੰਨ ਵਾਰਦਾਤਾਂ ਦੇ ਮੱਦੇਨਜ਼ਰ ਸਿੱਖ ਕੌਂਸਲ ਨੇ ਦਿਤਾ ਸੁਝਾਅ

ਨਿਊ ਯਾਰਕ, 12 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਕਤਲੇਆਮ ਦੀਆਂ ਤਿੰਨ ਵਾਰਦਾਤਾਂ ਦੇ ਮੱਦੇਨਜ਼ਰ ਅਮੈਰਿਕਨ ਸਿੱਖ ਕੌਂਸਲ ਨੇ ਮੁਲਕ ਵਿਚ ਵਸਦੇ ਸਿੱਖਾਂ ਨੂੰ ਗੁਰਦਵਾਰਿਆਂ ਦੀ ਸੁਰੱਖਿਆ ਦਾ ਮਸਲਾ ਗੰਭੀਰਤਾ ਨਾਲ ਲੈਣ ਦਾ ਸੱਦਾ ਦਿਤਾ ਹੈ। ਕੌਂਸਲ ਨੇ ਕਿਹਾ ਕਿ ਗੁਰਦਵਾਰਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਉਠਾਇਆ ਜਾਵੇ।  ਅਮੈਰਿਕਨ ਸਿੱਖ ਕੌਂਸਲ ਦੇ ਇਕ ਅਹੁਦੇਦਾਰ ਨੇ ਆਪਣੀ ਪਛਾਣ ਗੁਪਤ ਰਖਦਿਆਂ ਕਿਹਾ ਕਿ ਪਿਛਲੇ ਦਿਨੀਂ ਕੈਲੇਫੋਰਨੀਆ, ਟੈਕਸਸ ਅਤੇ ਓਹਾਇਓ ਵਿਚ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਦਾ ਸਥਾਨਕ ਸਿੱਖਾਂ ਨੂੰ ਵੀ ਬੇਹੱਦ ਅਫ਼ਸੋਸ ਹੈ ਅਤੇ ਦੁੱਖ ਦੀ ਇਸ ਘੜੀ ਵਿਚ ਉਹ ਅਮਰੀਕੀ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ•ੇ ਹਨ। ਨਸਲੀ ਨਫ਼ਰਤ ਲਈ ਇਸ ਮੁਲਕ ਵਿਚ ਕੋਈ ਜਗ•ਾ ਨਹੀਂ ਅਤੇ ਅਜਿਹੀਆਂ ਘਟਨਾਵਾਂ ਰੋਕਣ ਵਾਸਤੇ ਮਨੁੱਖਤਾ ਨੂੰ ਚਾਹੁਣ ਵਾਲੀਆਂ ਧਿਰਾਂ ਨੂੰ ਇਕ ਮੰਚ 'ਤੇ ਆਉਣਾ ਹੋਵੇਗਾ। ਚੇਤੇ ਰਹੇ ਕਿ ਤਿੰਨ ਰਾਜਾਂ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਦੌਰਾਨ 34 ਜਣਿਆਂ ਦੀ ਮੌਤ ਹੋ ਗਈ ਸੀ ਜਦਕਿ ਇਨ•ਾਂ ਘਟਨਾਵਾਂ ਤੋਂ ਪਹਿਲਾਂ ਇਕ ਗੁਰਦਵਾਰੇ ਦੇ ਗ੍ਰੰਥੀ 'ਤੇ ਨਸਲੀ ਹਮਲਾ ਵੀ ਕੀਤਾ ਗਿਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.