ਕਿਹਾ, ਆਪਸੀ ਭਾਈਚਾਰੇ ਦੀਆਂ ਤੰਦਾਂ ਨੂੰ ਮਜ਼ਬੂਤ ਕਰਦਾ ਹੈ ਤਿਉਹਾਰ

ਔਟਵਾ, 12 ਅਗਸਤ (ਵਿਸ਼ੇਸ਼ ਪ੍ਰਤੀਨਿਧ) :  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਸਣੇ ਦੁਨੀਆਂ ਭਰ ਵਿਚ ਵਸਦੇ ਮੁਸਲਮਾਨ ਭਾਈਚਾਰੇ ਨੂੰ ਈਦ ਉਲ ਜ਼ੂਹਾ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਕਮਿਊਨਿਟੀ ਪ੍ਰਤੀ ਸੇਵਾ ਭਾਵ, ਹਮਦਰਦੀ ਅਤੇ ਤਿਆਗ ਦੀ ਭਾਵਨਾ ਨੂੰ ਦਰਸਾਉਂਦਾ ਹੈ। ਜਸਟਿਨ ਟਰੂਡੋ ਨੇ ਕਿਹਾ ਕਿ ਦੁਨੀਆ ਭਰ ਮੁਸਲਮਾਨ ਭਾਈਚਾਰਾ ਹੱਜ ਦੀ ਸਮਾਪਤੀ ਅਤੇ ਈਦ ਉਲ ਜ਼ੂਹਾ ਮੌਕੇ ਆਪਣੇ ਪਰਵਾਰ ਅਤੇ ਦੋਸਤਾਂ-ਰਿਸ਼ਤੇਦਾਰਾਂ ਨਾਲ ਨਮਾਜ਼ ਅਦਾ ਕਰਦਿਆਂ ਖ਼ੁਦਾ ਦੀ ਰਹਿਮਤ ਹਾਸਲ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਨੂੰ ਤਰੱਕੀ ਦੇ ਰਾਹ 'ਤੇ ਲਿਜਾਣ ਵਿਚ ਮੁਸਲਮਾਨ ਭਾਈਚਾਰੇ ਦੇ ਵਡਮੁੱਲੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਮੇਰੇ ਅਤੇ ਮੇਰੇ ਪਰਵਾਰ ਵੱਲੋਂ ਸਾਰਿਆਂ ਨੂੰ ਈਦ ਮੁਬਾਰਕ।

ਹੋਰ ਖਬਰਾਂ »