ਬਰੈਂਪਟਨ ਸਾਊਥ ਦੇ ਲੋਕ ਮੁੜ ਸੋਨੀਆ ਸਿੱਧੂ ਨੂੰ ਜਿਤਾਉਣਗੇ : ਨਵਦੀਪ ਬੈਂਸ

ਬਰੈਂਪਟਨ, 12 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਆਮ ਚੋਣਾਂ ਲਈ ਵਧ ਰਹੀਆਂ ਸਰਗਰਮੀਆਂ ਦਰਮਿਆਨ ਬਰੈਂਪਟਨ ਸਾਊਥ ਤੋਂ ਐਮ.ਪੀ. ਅਤੇ ਲਿਬਰਲ ਉਮੀਦਵਾਰ ਸੋਨੀਆ ਸਿੱਧੂ ਨੇ ਆਪਣੇ ਚੋਣ ਪ੍ਰਚਾਰ ਦੀ ਰਸਮੀ ਸ਼ੁਰੂਆਤ ਇਕ ਵੱਡੇ ਇਕੱਠ ਨਾਲ ਕੀਤੀ। ਸੋਨੀਆ ਸਿੱਧੂ ਦੀ ਹਮਾਇਤ ਲਈ ਪਹੁੰਚੇ ਕੈਨੇਡਾ ਦੇ ਕੈਬਨਿਟ ਮੰਤਰੀ ਨਵਦੀਪ ਬੈਂਸ ਨੇ ਉਨਾਂ ਨੂੰ ਮਿਹਨਤੀ ਅਤੇ ਲੋਕਾਂ ਦੀ ਮਦਦ ਲਈ ਹਰ ਵੇਲੇ ਤਿਆਰ ਰਹਿਣ ਵਾਲੀ ਆਗੂ ਕਰਾਰ ਦਿਤਾ। ਨਵਦੀਪ ਬੈਂਸ ਦਾ ਕਹਿਣਾ ਸੀ ਕਿ ਕੈਨੇਡਾ ਦੀ ਸੰਸਦ ਵਿਚ ਸੋਨੀਆ ਸਿੱਧੂ ਨੇ ਵੱਡੀ ਗਿਣਤੀ ਵਿਚ ਸਥਾਨਕ ਅਤੇ ਕਮਿਊਨਿਟੀ ਨਾਲ ਸਬੰਧਤ ਮੁੱਦਿਆਂ ਨੂੰ ਉਠਾਇਆ। ਸੋਨੀਆ ਸਿੱਧੂ ਨੇ ਕਿਹਾ ਕਿ ਚੋਣ ਪ੍ਰਚਾਰ ਦੀ ਸ਼ੁਰੂਆਤ ਮੌਕੇ ਅੱਜ ਇਲਾਕੇ ਦੇ ਲੋਕਾਂ ਦੀ ਹਮਾਇਤ ਨਾਲ ਦਿਲ ਗਦ-ਗਦ ਹੋ ਗਿਆ। ਉਨ•ਾਂ ਕਿਹਾ ਕਿ 2015 ਵਿਚ ਵੀ ਇਲਾਕੇ ਦੇ ਲੋਕਾਂ ਨੇ ਡਟ ਕੇ ਸਾਥ ਦਿਤਾ ਪਰ ਇਸ ਵਾਰ ਇਹ ਸਾਥ ਹੋਰ ਮਜ਼ਬੂਤ ਹੋ ਗਿਆ ਹੈ ਅਤੇ ਬਰੈਂਪਟਨ ਨੂੰ ਖ਼ੁਸ਼ਹਾਲ ਬਣਾਉਣ ਲਈ ਇਹ ਸਾਥ ਵੱਡੀ ਭੂਮਿਕਾ ਅਦਾ ਕਰੇਗਾ। ਸੋਨੀਆ ਸਿੱਧੂ ਦੇ ਸਮਾਗਮ ਵਿਚ ਰੂਬੀ ਸਹੋਤਾ, ਕਮਲ ਖਹਿਰਾ, ਗਗਨ ਸਿਕੰਦ ਅਤੇ ਮਨਿੰਦਰ ਸਿੱਧੂ ਵੀ ਹਾਜ਼ਰ ਹੋਏ। ਗਗਨ ਸਿਕੰਦ ਨੇ ਕਿਹਾ ਕਿ ਸੋਨੀਆ ਸਿੱਧੂ ਹਾਊਸ ਆਫ਼ ਕਾਮਨਜ਼ ਵਿਚ ਆਪਣੇ ਹਲਕੇ ਦੇ ਲੋਕਾਂ ਦੀ ਆਵਾਜ਼ ਬਣ ਉਭਰੇ ਅਤੇ ਸਥਾਨਕ ਮੁੱਦਿਆ ਦੇ ਨਾਲ-ਨਾਲ ਕੌਮੀ ਮੁੱਦਿਆਂ ਨੂੰ ਜ਼ੋਰਦਾਰ ਆਵਾਜ਼ ਵਿਚ ਸੰਸਦ ਸਾਹਮਣੇ ਉਠਾਇਆ।

ਹੋਰ ਖਬਰਾਂ »