ਇਸਲਾਮਾਬਾਦ, 13 ਅਗਸਤ, ਹ.ਬ. : ਮੁੰਬਈ ਹਮਲੇ ਦੇ ਮੁੱਖ ਮੁਲਜ਼ਮ ਹਾਫਿਜ਼ ਸਈਦ ਦੇ ਸੰਗਠਨ ਜਮਾਤ ਉਦ ਦਾਵਾ 'ਤੇ ਪਾਕਿਸਤਾਨ ਨੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਬਾਅਦ ਹਾਫਿਜ਼ ਨੇ ਭਾਰਤ ਅਤੇ ਹੋਰ ਜਗ੍ਹਾ 'ਤੇ ਅੱਤਵਾਦੀ ਸਰਗਰਮੀਆਂ ਨੂੰ ਸੰਚਾਲਤ ਕਰਨ ਦੇ ਲਈ ਦੂਜੇ ਅੱਤਵਾਦੀ ਸੰਗਠਨਾਂ ਦੇ ਨਾਲ ਹੱਥ ਮਿਲਾਇਆ ਹੈ। ਖੁਫ਼ੀਆ ਜਾਣਕਾਰੀ ਮੁਤਾਬਕ ਲਸ਼ਕਰ ਏ ਤਾਇਬਾ ਦਾ ਸਹਿਯੋਗੀ ਸੰਗਠਨ ਜਮਾਤ ਉਦ ਦਾਅਵਾ ਟੈਰਰ ਫੰਡਿੰਗ ਅਤੇ ਮਨੀ ਲਾਂਡਰਿੰਗ ਕਰਨ ਦੇ ਲਈ ਦੂਜੇ ਅੱਤਵਾਦੀ ਸੰਗਠਨਾਂ ਦੀ ਮਦਦ ਲੈ ਰਿਹਾ ਹੈ। ਹਾਫਿਜ਼ ਮੁਹੰਮਦ ਸਈਦ ਨੂੰ ਹਾਲ ਹੀ ਵਿਚ ਗੁਜਰਾਂਵਾਲਾ ਪੁਲਿਸ ਨੇ ਟੈਰਰ ਫੰਡਿੰਗ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। ਹਾਫਿਜ਼ ਦੀ ਗ੍ਰਿਫਤਾਰੀ ਅਤੇ ਉਸ ਦੇ ਸੰਗਠਨ 'ਤੇ ਪਾਬੰਦੀ ਲਗਾਉਣ ਦੀ ਕਾਰਵਾਈ, ਪੈਰਿਸ ਦੀ ਵਿੱਤੀ Îਿਨਗਰਾਨੀ ਸੰਸਥਾ ਫਾਇਨੈਂਸ਼ਿਅਲ ਐਕਸ਼ਨ ਟਾਸਕ ਫੋਰਸ ਦੀ ਚਿਤਾਵਨੀ ਤੋਂ ਬਾਅਦ ਹੋਈ। ਐਫਏਟੀਐਫ ਨੇ ਕਿਹਾ ਸੀ ਕਿ ਪਾਕਿਸਤਾਨ ਅੱਤਵਾਦੀਆਂ ਦੇ ਖ਼ਿਲਾਫ਼ ਕਾਰਵਾਈ ਨਹੀਂ ਕਰਦਾ ਹੈ ਤਾਂ ਉਸ ਨੂ ੰਬਲੈਕ ਲਿਸਟ ਵਿਚ ਪਾਇਆ ਜਾ ਸਕਦਾ ਹੈ।  ਅਜਿਹਾ ਕੀਤੇ ਜਾਣ ਦਾ ਮਤਲਬ ਇਹ ਹੈ ਕਿ ਪਾਕਿਸਤਾਨ ਅੱਤਵਾਦ ਦੇ ਖ਼ਿਲਾਫ਼ ਕੌਮਾਂਤਰੀ ਲੜਾਈ ਵਿਚ ਸਹਿਯੋਗ ਨਹੀਂ ਕਰ ਰਿਹਾ। ਜੇਕਰ ਪਾਕਿਸਤਾਨ ਬਲੈਕ ਲਿਸਟ ਵਿਚ ਸ਼ਾਮਲ ਹੋ ਜਾਂਦਾ ਤਾਂ ਉਸ ਨੂੰ ਆਈਐਮਐਫ, ਵਿਸ਼ਵ ਬੈਂਕ, ਏਡੀਬੀ, ਈਯੂ ਜਿਹੀ ਕੌਮਾਂਤਰੀ ਸੰਸਥਾਵਾਂ ਤੋਂ ਵਿੱਤੀ ਮਦਦ ਮਿਲਣੀ ਮੁਸ਼ਕਲ ਹੋ ਜਾਵੇਗੀ। ਐਫਏਟੀਐਫ ਨੇ ਜੂਨ 2018 ਵਿਚ ਦੂਜੀ ਵਾਰ ਪਾਕਿਸਤਾਨ ਨੂੰ ਗਰੇਅ ਲਿਸਟ ਵਿਚ ਪਾ ਦਿੱਤਾ ਸੀ। ਇਸ ਤੋਂ ਪਹਿਲਾਂ ਉਸ ਨੂੰ 2012 ਵਿਚ ਇਸ ਲਿਸਟ ਵਿਚ ਪਾਇਆ ਗਿਆ ਸੀ। ਪਾਕਿਸਤਾਨ 'ਤੇ ਦੋਸ਼ ਸੀ ਕਿ ਉਸ ਨੇ ਅੱਤਵਾਦੀਆਂ ਨੂੰ ਵਿੱਤੀ ਮਦਦ ਦੇਣ ਅਤੇ ਮਨੀ ਲਾਂਡਰਿੰਗ ਕਰਨ ਦੇ ਲਈ ਅਪਣੀ ਜ਼ਮੀਨ ਦੀ ਵਰਤੋਂ ਕੀਤੀ। 
ਰਿਪੋਰਟ ਮੁਤਾਬਕ ਸਈਦ ਦੇ ਸੰਗਠਨ ਜਮਾਤ ਉਦ ਦਾਵਾ ਨੂੰ ਲਸ਼ਕਰ ਏ ਤਾਇਬਾ ਦਾ ਮੁੱਖ ਚਿਹਰਾ ਮੰਨਿਆ ਜਾਂਦਾ ਹੈ। 2008 ਦੇ ਮੁੰਬਈ ਹਮਲੇ ਦਾ ਮਾਸਟਰ ਮਾਈਂਡ ਵੀ ਸਈਦ ਹੀ ਹੈ। ਅਮਰੀਕਾ ਨੇ ਸਈਦ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕੀਤਾ ਹੋਇਆ। ਉਸ 'ਤੇ ਦਸ ਮਿਲੀਅਨ ਅਮਰੀਕੀ ਡਾਲਰ ਦਾ ਇਨਾਮ ਵੀ ਰੱਖਿਆ ਗਿਆ ਹੈ।

ਹੋਰ ਖਬਰਾਂ »