ਨਵੀਂ ਦਿੱਲੀ, 13 ਅਗਸਤ, ਹ.ਬ. : ਖੁਫੀਆ ਏਜੰਸੀਆਂ ਨੇ ਦਿੱਲੀ ਪੁਲਿਸ ਨੂੰ ਅੱਤਵਾਦੀ ਹਮਲੇ ਦਾ ਅਲਰਟ ਦਿੱਤਾ ਹੈ। ਇਸ ਤੋਂ ਬਾਅਦ ਰਾਜਧਾਨੀ ਵਿਚ ਸੁਰੱਖਿਆ ਵਿਵਸਥਾ ਕੜੀ ਕਰ ਦਿੱਤੀ ਗਈ। ਰਾਜੀਵ ਚੌਕ ਮੈਟਰੋ ਸਟੇਸ਼ਨ 'ਤੇ ਅੱਤਵਾਦੀਆਂ ਦੇ ਪੋਸਟਰ ਲਗਾਏ ਗਏ ਹਨ। ਇਨ੍ਹਾਂ ਪੋਸਟਰਾਂ ਵਿਚ ਇੰਡੀਅਨ ਮੁਜ਼ਾਹਿਦੀਨ, ਅਲਕਾਇਦਾ ਅਤੇ ਖਾਲਿਸਤਾਨ ਫੋਰਸ ਦੇ ਅੱਤਵਾਦੀ ਹਨ। ਪੋਸਟਰਾਂ ਵਿਚ ਪੁਲਿਸ ਦੇ ਨੰਬਰ ਦਿੱਤੇ ਗਏ ਹਨ।  ਇਨ੍ਹਾਂ ਨੂੰ ਦੇਖੇ ਜਾਣ 'ਤੇ ਸੂਚਨਾ ਦੇਣ ਦੀ ਅਪੀਲ ਕੀਤੀ ਗਈ ਹੈ। ਜਾਣਕਾਰੀ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। 
ਸੋਮਵਾਰ ਰਾਤ ਦਿੱਲੀ ਏਅਰਪੋਰਟ ਦੇ ਟਰਮੀਨਲ 2 'ਤੇ ਬੰਬ ਹੋਣ ਦੀ ਖ਼ਬਰ ਮਿਲੀ ਸੀ। ਡਿਪਟੀ ਪੁਲਿਸ ਕਮਿਸ਼ਨਰ ਸੰਜੇ ਭਾਟੀਆ ਨੇ ਕਿਹਾ ਕਿ ਕਾਲਰ ਨੇ ਕਿਹਾ ਕਿ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ 2 'ਤੇ ਬੰਬ ਰੱਖਿਆ ਗਿਆ ਹੈ। ਜੇਕਰ ਬੰਬ ਨੂੰ ਫਟਣ ਤੋਂ ਰੋਕ ਸਕਦੇ ਹੋ ਤਾਂ ਰੋਕ ਕੇ ਦਿਖਾਓ। ਹਾਲਾਂÎਕ, ਪੁਲਿਸ ਨੇ ਤਲਾਸ਼ੀ ਤੋਂ ਬਾਅਦ ਬੰਬ ਦੀ ਸੂਚਨਾ ਨੂੰ ਫਰਜ਼ੀ ਦੱਸਿਆ।
ਰਾਮ ਕਰੀਬ ਸਾਢੇ ਅੱਠ ਵਜੇ  ਪੁਲਿਸ ਕੰਟਰੋਲ ਰੂਮ ਨੂੰ  ਬੰਬ ਰੱਖੇ ਹੋਣ ਦੀ ਸੂਚਨਾ ਮਿਲੀ ਸੀ। ਜਿਸ ਨੰਬਰ ਤੋਂ ਕਾਲ ਕੀਤੀ ਗਈ,  ਉਸ ਨੇ ਪੁਛਗਿੱਛ ਵਿਚ ਦੱਸਿਆ ਕਿ ਉਸ ਨੇ  ਅਜਿਹਾ ਕੋਈ ਕਾਲ ਨਹੀਂ ਕੀਤੀ।  ਆਜ਼ਾਦੀ ਦਿਵਸ ਨੂੰ ਦੇਖਦੇ ਹੋਏ ਏਅਰਪੋਰਟ 'ਤੇ ਭਾਰੀ ਗਿਣਤੀ ਵਿਚ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਗਿਆ। ਏਅਰਪੋਰਟ ਦੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਛੇਤੀ ਰਿਪਰਟ ਦੇਣ ਕਰਨ ਲਈ ਕਿਹਾ ਿਗਆ ਹੈ। 

ਹੋਰ ਖਬਰਾਂ »