ਮਹਾਰਾਸ਼ਟਰ 'ਚ ਪੜ੍ਹਾਈ ਕਰਨ ਗਈਆਂ ਸੀ ਕਸ਼ਮੀਰੀ ਕੁੜੀਆਂ
34 ਕਸ਼ਮੀਰੀ ਕੁੜੀਆਂ ਨੂੰ ਸਹੀ ਸਲਾਮਤ ਘਰ ਪਹੁੰਚਾਇਆ
ਜੰਮੂ, 13 ਅਗਸਤ, ਹ.ਬ. :  ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਮਹਾਰਾਸ਼ਟਰ ਵਿਚ ਪੜ੍ਹਾਈ ਕਰਨ ਗਈਆਂ 34 ਕਸ਼ਮੀਰੀਆਂ ਕੁੜੀਆਂ ਲਈ ਹਰਮਿੰਦਰ ਸਿੰਘ ਆਹਲੂਵਾਲੀਆ ਅਤੇ ਉਨ੍ਹਾਂ ਦੇ 3 ਸਿੱਖ ਸਾਥੀ ਫਰਿਸਤਾ ਬਣ ਕੇ ਆਏ। ਦੁਨੀਆ ਭਰ ਉਨ੍ਹਾਂ ਦੇ ਇਸ ਕੰਮ ਦੀ ਸ਼ਲਾਘਾ ਹੋ ਰਹੀ ਹੈ। ਦਿੱਲੀ ਤੋਂ ਹਰਮਿੰਦਰ ਸਿੰਘ ਆਹਲੂਵਾਲੀਆ ਅਤੇ ਸਿੱਖ ਸਾਥੀਆਂ ਨੇ ਕਸ਼ਮੀਰੀ ਕੁੜੀਆਂ ਦੀ ਘਰ ਵਾਪਸੀ ਲਈ 4 ਲੱਖ ਰੁਪਏ ਦਾਨ ਵਿਚ ਇਕੱਠੇ ਕੀਤੇ ਸਨ ਅਤੇ ਜਹਾਜ਼ ਦੀਆ ਟਿਕਟਾਂ ਖਰੀਦੀਆਂ। ਹਰਮਿੰਦਰ ਸਿੰਘ ਅਪਣੇ 3 ਹੋਰ ਸਾਥੀਆਂ ਨਾਲ ਇਨ੍ਹਾਂ ਕੁੜੀਆਂ ਨੂੰ ਘਰ ਪਹੁੰਚਾਇਆ। ਜਦੋਂ ਕਸ਼ਮੀਰੀ ਕੁੜੀਆਂ ਅਪਣੇ ਅਪਣੇ ਘਰ ਪੁੱਜੀਆਂ ਤਾਂ ਮਾਪਿਆਂ ਦੀ ਖੁਸ਼ੀ ਦਾ ਕੋਈ ÎÎਟਿਕਾਣਾ ਨਹੀਂ ਸੀ ਜੋ ਕਿ ਉਨ੍ਹਾਂ ਦੇ ਚਿਹਰੇ 'ਤੇ ਦੇਖੀ ਜਾ ਸਕਦੀ ਹੈ। ਮਾਪੇ ਇਨ੍ਹਾਂ ਸਿੱਖਾਂ ਦਾ ਧੰਨਵਾਦ ਕਰਦੇ ਨਹੀਂ ਥੱਕ ਰਹੇ।   ਧਾਰਾ 370 ਹਟਾਏ ਜਾਣ ਤੋਂ ਬਾਅਦ ਕਸਮੀਰੀ ਕੁੜੀਆਂ 'ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ ਜਿਸ ਨੂੰ ਲੈ ਕੇ ਉਨ੍ਹਾਂ ਦੇ ਮਾਪੇ ਕਾਫੀ ਪ੍ਰਸ਼ਾਨ ਸਨ। ਅਜਿਹੇ ਵਿਚ ਇਨ੍ਹਾਂ ਸਿੱਖਾਂ ਨੇ ਕਸ਼ਮੀਰੀ ਕੁੜੀਆਂ ਦੀ ਸੁਰੱਖਿਅਤ ਘਰ ਵਾਪਸੀ ਕਰਵਾਈ। ਹਰਮਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਮਿਲ ਕੇ ਇਸ ਮਿਸ਼ਨ ਨੂੰ ਨੇਪਰੇ ਚਾੜ੍ਹਿਆ। 

ਹੋਰ ਖਬਰਾਂ »

ਹਮਦਰਦ ਟੀ.ਵੀ.