ਫਿਰੋਜ਼ਪੁਰ, 13 ਅਗਸਤ, ਹ.ਬ. : ਬੀਤੀ 14 ਮਾਰਚ ਨੂੰ ਹੋਏ ਐਨਆਰਆਈ ਰਵਨੀਤ ਕੌਰ ਦੇ ਕਤਲ ਮਾਮਲੇ ਵਿਚ ਪੁਲਿਸ ਮੁਲਜ਼ਮਾਂ ਨੂੰ ਫੜਨ ਲਈ ਪੂਰਾ ਜ਼ੋਰ ਲਗਾ ਰਹੀ ਹੈ। ਇਸ ਹੱਤਿਆ ਕਾਂਡ ਦੇ ਜੋ ਮੁਲਜ਼ਮ ਭਾਰਤ ਵਿਚ ਸੀ ਉਨ੍ਹਾਂ ਨੂੰ ਪੁਲਿਸ ਫੜ ਕੇ ਅਦਾਲਤ ਵਿਚ ਪੇਸ਼ ਕਰ ਚੁੱਕੀ ਹੈ ਲੇਕਿਨ ਦੋ ਮੁਲਜ਼ਮ ਆਸਟ੍ਰੇਲੀਆ ਦੇ ਹਨ ਉਹ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ ਹਨ। ਜਿਨ੍ਹਾਂ ਫੜਨ ਦੇ ਲਈ ਪੁਲਿਸ ਨੂੰ ਕਾਫੀ ਜੱਦੋ ਜਹਿਦ ਕਰਨੀ ਪੈ ਰਹੀ ਹੈ। ਆਸਟ੍ਰੇਲੀਆ ਦੇ ਮੁਲਜ਼ਮਾਂ ਦੇ ਗ੍ਰਿਫ਼ਤਾਰੀ ਵਾਰੰਟ ਕੋਰਟ ਨੇ ਜਾਰੀ ਕਰਕੇ 30 ਨਵੰਬਰ ਤੱਕ ਪੇਸ਼ ਕਰਨ ਲਈ ਕਿਹਾ ਹੈ। 
ਡੀਐਸਪੀ ਸਿਟੀ ਗੁਰਦੀਪ ਸਿੰਘ ਨੇ ਦੱਸਿਆ ਕਿ ਵਿਦੇਸ਼ ਵਿਚ ਬੈਠੇ ਮੁਲਜ਼ਮਾਂ ਨੂੰ ਫੜਨ ਦੇ ਲਈ ਬਹੁਤ ਸਾਰੀ ਕਾਨੂੰਨੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਦੋਵੇਂ ਮੁਲਜ਼ਮਾਂ ਦੇ ਖ਼ਿਲਾਫ਼ ਜੋ ਵਾਰੰਟ ਅਦਾਲਤ ਵਲੋਂ  ਜਾਰੀ ਹੋਏ ਹਨ। ਉਨ੍ਹਾਂ ਰਿਸੀਵ ਕਰਾਉਣ ਤੋਂ ਬਾਅਦ ਜੇਕਰ ਮੁਲਜ਼ਮ ਅਦਾਲਤ ਵਿਚ ਪੇਸ਼ ਨਹੀਂ ਹੁੰਦੇ ਤਾਂ ਅਦਾਲਤ ਦੁਆਰਾ ਉਨ੍ਹਾਂ ਦੋ ਹੋਰ ਵਾਰੰਟ ਜਾਰੀ ਹੋਣਗੇ।  ਉਸ ਤੋਂ ਬਾਅਦ ਵੀ ਜੇਕਰ ਮੁਲਜ਼ਮ ਪੇਸ਼ ਨਹੀਂ ਹੁੰਦੇ ਤਾਂ ਉਨ੍ਹਾਂ ਭਗੌੜਾ ਕਰਾਰ ਕਰ ਦਿੱਤਾ ਜਾਵੇਗਾ।  ਉਸ ਤੋਂ ਬਾਅਦ ਉਨ੍ਹਾਂ ਭਾਰਤ ਲਿਆਉਣ ਦੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਹੋਰ ਖਬਰਾਂ »