ਸਿਡਨੀ, 13 ਅਗਸਤ, ਹ.ਬ. : ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੀ ਇੱਕ ਸੜਕ 'ਤੇ ਤਦ ਖੌਫ ਦਾ ਆਲਮ ਛਾ ਗਿਆ ਜਦ ਹੱਥ ਵਿਚ ਇੱਕ ਲੜਕਾ ਚਾਕੂ ਨਾਲ ਰਾਹਗੀਰਾਂ 'ਤੇ ਵਾਰ ਕਰਨ ਲੱਗਾ। ਵਿਨਯਰਡ ਸਟੇਸ਼ਨ ਦੇ ਕੋਲ ਸੀਬੀਡੀ ਦੇ ਕਿੰਗ ਅਤੇ ਕਲਿਅਰੈਂਸ ਸਟ੍ਰੀਟਸ 'ਤੇ ਮੰਗਲਵਾਰ ਸਥਾਨਕ ਸਮੇਂ ਮੁਤਾਬਕ ਦੁਪਹਿਰ ਦੋ ਵਜੇ ਹੋਈ ਇਸ ਘਟਨਾ ਕਾਰਨ ਲੋਕ ਖੌਫ ਵਿਚ ਹਨ। ਹੁਡੀ ਪਹਿਨਿਆ ਹੋਇਆ ਵਿਅਕਤੀ ਇੱਕ ਵੱਡਾ ਚਾਕੂ ਲੈ ਕੇ ਸੜਕਾਂ 'ਤੇ ਕੋਹਰਾਮ ਮਚਾਉਣ ਲੱਗਾ ਤਾਂ ਸੈਂਕੜੇ ਲੋਕ ਜਾਨ ਬਚਾ ਕੇ ਭੱਜਣ ਲੱਗੇ। ਹਾਲਾਂਕਿ, ਉਸ ਸਿਰਫਿਰੇ ਨੇ ਕਈ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਪੁਲਿਸ ਨੇ ਕਿਸੇ ਤਰ੍ਹਾਂ ਉਸ 'ਤੇ ਕਾਬੂ ਪਾਇਆ ਅਤੇ ਉਸ ਨੂੰ ਹਿਰਾਸਤ ਵਿਚ ਲਿਆ।
ਇਸ ਘਟਨਾ ਦੇ ਗਵਾਹ ਇੱਕ ਵਿਅਕਤੀ ਨੇ ਦੱਸਿਆ ਕਿ ਕਰੀਬ 20 ਸਾਲ ਦੀ ਉਮਰ ਦਾ ਉਹ ਸਿਰਫਿਰਾ ਕਰੀਬ 30 ਸੈਂਟੀਮੀਟਰ ਲੰਬੀ ਛੁਰੀ ਫੜੀ ਰੱਖਿਆ ਸੀ। ਉਹ ਲੋਕਾਂ ਦਾ ਪਿੱਛਾ ਕਰਦੇ ਹੋਏ ਹਮਲਾ ਕਰਨ ਲੱਗਾ। ਲੋਕ ਨੂੰ ਜਦ ਉਸ ਦੇ ਪਾਗਲਪਨ ਦੀ ਸਮਝ ਆਈ ਤਾਂ ਕੁਝ ਜਾਨ ਬਚਾ ਕੇ ਭੱਜਣ ਲੱਗੇ ਤਾਂ ਕੁਝ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇੱਕ ਉਬਰ ਡਰਾਈਵਰ ਨੇ ਦੱਸਿਆ ਕਿ ਉਹ ਸਿਰਫਿਰਾ ਉਸ ਦੀ ਕਾਰ ਦੇ ਬੋਨਟ 'ਤੇ ਚੜ੍ਹ ਗਿਆ। ਉਸ ਦੇ ਹੱਥ ਵਿਚ ਚਾਕੂ ਸੀ ਤੇ ਸ਼ਰਟ 'ਤੇ ਖੂਨ ਦੇ ਧੱਬੇ ਸੀ। 
ਇਕ ਮਹਿਲਾ ਨੇ ਘਟਨਾ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਸਿਰਫਿਰੇ ਨੇ ਉਸ ਦੀ ਸਹਿਕਰਮੀ ਦੇ ਪ੍ਰੇਮੀ ਨੂੰ ਚਾਕੂ ਮਾਰਿਆ। ਲੋਕਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ ਕੀਤੀ ਅਤੇ ਕਿਹਾ, ਤੁਹਾਨੂੰ ਪਤਾ ਵੀ ਹੈ ਤੁਸੀਂ ਚਾਕੂ ਨਾਲ ਕਿੰਨੇ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਤੁਸੀਂ ਦਿਨ ਦਿਹਾੜੇ ਕਈ ਲੋਕਾਂ ਨੂੰ ਚਾਕੂ ਮਾਰਿਆ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.