ਚੰਡੀਗੜ੍ਹ, 14 ਅਗਸਤ, ਹ.ਬ. : ਦੂਜੇ ਨਾਲ ਸਬੰਧਾਂ ਦੇ ਸ਼ੱਕ ਵਿਚ ਪਤੀ ਵਲੋਂ ਅਪਣੀ ਪਤਨੀ 'ਤੇ ਚਾਕੂ ਨਾਲ ਹਮਲਾ ਕਰਕੇ ਮੌਕੇ ਤੋਂ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਦੀ ਪਛਾਣ ਯੂਪੀ ਦੇ ਆਜ਼ਮਗੜ੍ਹ ਦੇ ਲਾਲ ਬਹਾਦਰ ਦੇ ਰੂਪ ਵਿਚ ਹੋਈ। ਪੁਲਿਸ ਨੇ ਪੀੜਤਾ ਦੀ ਭਾਬੀ ਦੀ ਸ਼ਿਕਾਇਤ 'ਤੇ ਹੱਤਿਆ ਦੀ ਕੋਸ਼ਿਸ਼ ਵਿਚ ਮਾਮਲ ਦਰਜ ਕਰਕੇ ਮੁਲਜ਼ਮ ਨੂੰ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ। ਪੁਲਿਸ ਅਨੁਸਾਰ ਸਵੇਰੇ ਕਰੀਬ 9 ਵਜੇ ਸੈਕਟਰ 31 ਥਾਣਾ ਪੁਲਿਸ ਨੂੰ ਸੂਚਨਾ ਮਿਲੀ ਕਿ ਏਅਰਪੋਰਟ ਲਾਈਟ ਪੁਆਇੰਟ ਦੇ ਕੋਲ ਮਹਿਲਾ ਨੂੰ ਕਿਸੇ ਨੇ ਚਾਕੂ  ਮਾਰ ਕੇ ਜ਼ਖਮੀ ਕਰ ਦਿੱਤਾ। ਪੁਲਿਸ ਨੇ ਜ਼ਖਮੀ ਮਹਿਲਾ ਨੂੰ ਸੈਕਟਰ 32 ਹਸਪਤਾਲ ਭਰਤੀ ਕਰਾਇਆ। ਪੀੜਤਾ ਨੇ ਭਾਬੀ ਨੇ ਦੱਸਿਆ ਕਿ ਬਹਾਦਰ ਦਾ ਦਸ ਸਾਲ ਪਹਿਲਾਂ ਵਿਆਹ ਹੋਇਆ ਸੀ। ਦੋਵੇਂ ਕਾਫੀ ਸਮੇਂ ਤੋਂ ਹੱਲੋਮਾਜਰਾ ਵਿਚ ਰਹਿ ਰਹੇ ਸੀ। ਚੰਡੀਗੜ੍ਹ ਵਿਚ ਪੀੜਤਾ ਪੋਲਟਰੀ ਫਾਰਮ ਵਿਚ ਕੰਮ ਕਰਦੀ ਹੈ ਜਦ ਕਿ ਲਾਲ ਬਹਾਦਰ ਨੀਡਲ ਫੈਕਟਰੀ ਵਿਚ ਕੰਮ ਕਰਦਾ ਸੀ। ਬੱਚਾ ਨਾ ਹੋਣ ਕਾਰਨ ਕਾਫੀ ਸਮੇਂ ਤੋਂ ਦੋਵਾਂ ਵਿਚ ਝਗੜਾ ਚਲ ਰਾ ਸੀ। ਦੋਵੇਂ ਪਿਛਲੇ ਦੋ ਮਹੀਨੇ ਤੋਂ ਅਲੱਗ ਅਲੱਗ ਵੀ ਰਹਿ ਹੇ ਸੀ। 

ਹੋਰ ਖਬਰਾਂ »

ਹਮਦਰਦ ਟੀ.ਵੀ.