ਸਿੰਗਾਪੁਰ, 14 ਅਗਸਤ, ਹ.ਬ. : ਸਿੰਗਾਪੁਰ ਪੁਲਿਸ ਫੋਰਸ ਦੇ ਭਾਰਤੀ ਮੂਲ ਦੇ ਇੱਕ ਸਾਬਕਾ ਕਰਮਚਾਰੀ ਨੂੰ ਨਾਬਾਲਗ ਕੁੜੀਆਂ ਦਾ ਜਿਸਮਾਨੀ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਵਿਅਕਤੀ 'ਤੇ ਤਿੰਨ ਲੜਕੀਆਂ ਦੇ ਜਿਸਮਾਨੀ ਸ਼ੋਸ਼ਣ ਦਾ ਦੋਸ਼ ਹੈ। 

ਸਟ੍ਰੇਟਸ ਟਾਈਮਸ ਮੁਤਾਬਕ, 25 ਸਾਲਾ ਸਾਬਕਾ ਪੁਲਿਸ ਕਰਮੀ ਏਆਰ ਅਰੁਣ ਪ੍ਰਸ਼ਾਂਤ ਨੇ ਪੰਜ ਪੀੜਤਾਵਾਂ ਵਿਚੋਂ 3 ਦਾ ਜਿਸਮਾਨੀ ਸ਼ੋਸ਼ਣ ਕੀਤਾ ਜਿਨ੍ਹਾਂ ਦੀ ਉਮਰ 12 ਤੋਂ 15 ਸਾਲ ਦੇ ਵਿਚ ਸੀ। ਮੁਲਜ਼ਮ ਨੇ ਅਪਣੇ ਮੋਬਾÂਲ ਫੋਨ ਨਾਲ  ਇਨ੍ਹਾਂ ਦੀਆਂ ਅਸ਼ਲੀਲ ਤਸਵੀਰਾਂ ਲਈਆਂ ਸਨ। ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਜ਼ਿਲ੍ਹਾ ਜੱਜ ਕੇਸਲਰ ਸੋਹ ਨੇ ਉਸ ਨੂੰ ਕਿਹਾ, ਮੈਨੂੰ ਉਮੀਦ ਹੇ ਕਿ ਤੁਹਾਨੂੰ ਇਸ ਦਾ ਅਹਿਸਾਸ ਹੋਵੇਗਾ ਕਿ ਪੰਜ ਲੜਕੀਆਂ ਨੂੰ ਤੁਸੀਂ ਕਿੰਨਾ ਨੁਕਸਾਨ ਪਹੁੰਚਾਇਆ। ਸਜ਼ਾ ਸੁਣਾਉਂਦੇ ਸਮੇਂ ਤਿੰਨ ਨਾਬਾਲਗ ਕੁੜੀਆਂ ਅਤੇ ਕੁਝ ਅਣਪਛਾਤੀ ਮਹਿਲਾਵਾ ਦੇ ਨਾਲ ਇਸੇ ਤਰ੍ਹਾਂ ਦੇ ਅਪਰਾਧ ਦੇ ਲਈ 21 ਹੋਰ ਦੋਸ਼ਾਂ 'ਤੇ ਵਿਚਾਰ ਕੀਤਾ ਗਿਆ। 

ਹੋਰ ਖਬਰਾਂ »

ਹਮਦਰਦ ਟੀ.ਵੀ.