ਸਾਲਾਨਾ 1832 ਡਾਲਰ ਦੀ ਕਰਨੀ ਪੈ ਰਹੀ ਹੈ ਅਦਾਇਗੀ

ਵੈਨਕੂਵਰ, 14 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਗੱਡੀਆਂ ਦਾ ਬੀਮਾ ਕਰਵਾਉਣ ਲਈ ਸਭ ਤੋਂ ਵੱਧ ਅਦਾਇਗੀ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਕਰਨੀ ਪੈ ਰਹੀ ਹੈ ਜਿਥੇ ਆਟੋ ਇੰਸ਼ੋਰੈਂਸ ਦੀ ਔਸਤ ਸਾਲਾਨਾ ਦਰ 1832 ਡਾਲਰ ਦਰਜ ਕੀਤੀ ਗਈ ਹੈ। ਇੰਸ਼ੋਰੈਂਸ ਬਿਊਰੋ ਆਫ਼ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਭ ਤੋਂ ਸਸਤਾ ਬੀਮਾ ਕਿਊਬਿਕ ਵਿਚ ਮਿਲ ਰਿਹੈ ਜਿਥੇ ਲੋਕਾਂ ਨੂੰ ਸਾਲਾਨਾ ਆਧਾਰ 'ਤੇ ਸਿਰਫ਼ 717 ਡਾਲਰ ਦੀ ਅਦਾਇਗੀ ਕਰਨੀ ਪੈਂਦੀ ਹੈ। ਦੂਜੇ ਪਾਸੇ ਉਨਟਾਰੀਓ ਵਿਚ ਆਟੋ ਬੀਮਾ ਦਾ ਔਸਤ ਪ੍ਰੀਮੀਅਮ 1505 ਡਾਲਰ ਚੱਲ ਰਿਹੈ ਅਤੇ ਐਲਬਰਟਾ ਦੇ ਲੋਕ 1316 ਡਾਲਰ ਦੀ ਅਦਾਇਗੀ ਕਰ ਰਹੇ ਹਨ। ਇੰਸ਼ਰੈਂਸ ਕਾਰਪੋਰੇਸ਼ਨ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਤਾਜ਼ਾ ਵਿੱਤੀ ਬਿਆਨ ਦੇ ਮੱਦੇਨਜ਼ਰ ਆਉਣ ਵਾਲੇ ਵਰਿ•ਆਂ ਦੌਰਾਨ ਬ੍ਰਿਟਿਸ਼ ਕੋਲੰਬੀਆ ਵਿਚ ਬੀਮਾ ਦਰਾਂ ਹੋਰ ਉਪਰ ਜਾ ਸਕਦੀਆਂ ਹਨ। ਦੱਸ ਦੇਈਏ ਕਿ ਜਨਵਰੀ 2018 ਵਿਚ ਬ੍ਰਿਟਿਸ਼ ਕੋਲੰਬੀਆ ਦੇ ਅਟਾਰਨੀ ਜਨਰਲ ਡੇਵਿਡ ਇਬੀ ਨੇ ਬੀਮਾ ਖੇਤਰ ਲਈ ਵੱਡੀਆਂ ਤਬਦੀਲੀਆਂ ਦਾ ਐਲਾਨ ਕੀਤਾ ਅਤੇ ਮਾਰਚ ਵਿਚ ਇਹ ਤਬਦੀਲੀਆਂ ਲਾਗੂ ਹੋ ਗਈਆਂ। ਇੰਸ਼ਰੈਂਸ ਕਾਰਪੋਰੇਸ਼ਨ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਵਾਇਸ ਪ੍ਰੈਜ਼ੀਡੈਂਟ ਐਰਨ ਸਦਰਲੈਂਡ ਨੇ ਕਿਹਾ ਕਿ ਸੂਬੇ ਵਿਚ ਹਾਲੇ ਕਈ ਤਬਦੀਲੀਆਂ ਲਾਗੂ ਹੋਣੀਆਂ ਬਾਕੀ ਹਨ ਜਿਨ•ਾਂ ਨੂੰ ਵੇਖਦਿਆਂ ਬੀਮਾ ਦਰਾਂ ਹੇਠਾਂ ਆਉਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਚੇਤੇ ਰਹੇ ਕਿ ਉਨਟਾਰੀਓ ਵਿਚ ਭਾਵੇਂ ਔਸਤ ਬੀਮਾ ਦਰ ਘੱਟ ਹੈ ਪਰ ਬਰੈਂਪਟਨ ਦੇ ਲੋਕਾਂ ਨੂੰ ਸਭ ਤੋਂ ਮਹਿੰਗਾ ਬੀਮਾ ਖ਼ਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.