ਵਾਸ਼ਿੰਗਟਨ, 15 ਅਗਸਤ, ਹ.ਬ. : ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਇੱਕ ਭਾਰਤੀ ਮੂਲ ਦੇ ਵਿਦਿਆਰਥੀ  ਵਲੋਂ ਕੰਪਿਊਟਰ ਨੂੰ ਨੁਕਸਾਨ ਪਹੁੰਚਾਏ ਜਾਣ ਦੇ ਕਾਰਨ ਜੇਲ੍ਹ ਜਾਣਾ ਪਿਆ। 27 ਸਾਲਾ ਵਿਸ਼ਵਨਾਥ ਅਕੁਥੋਟਾ ਨੂੰ 12 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸ ਦੀ ਰਿਹਾਈ ਦੇ Îਇੱਕ ਸਾਲ ਤੱਕ ਉਸ ਨੂੰ ਨਿਗਰਾਨੀ ਵਿਚ ਰੱਖਿਆ ਜਾਵੇਗਾ। ਵਿਸ਼ਵਨਾਥ 'ਤੇ ਦੋਸ਼ ਹੈ ਕਿ ਉਸ ਨੇ ਕਾਲਜ ਦੇ 66 ਕੰਪਿਊਟਰਾਂ ਨੂੰ ਜਾਣ ਬੁੱਝ ਕੇ ਖਰਾਬ ਕੀਤਾ ਹੈ। ਅਮਰੀਕਾ ਦੇ ਅਟਾਰਨੀ ਜਨਰਲ ਗਰਾਂਟ ਸੀ ਨੇ ਦੱਸਿਆ ਕਿ ਵਿਸ਼ਵਨਾਥ ਅਕੁਥੋਟਾ ਨੂੰ ਨੁਕਸਾਨ ਦੇ ਤੌਰ 'ਤੇ 58,471 ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਦੱਸ ਦੇਈਏ ਕਿ ਭਾਰਤੀ ਮੂਲ ਦੇ ਵਿਦਿਆਰਥੀ ਅਕੁਥੋਟਾ ਨੇ 14 ਫਰਵਰੀ ਨੂੰ ਅਪਣਾ ਦੋਸ਼ ਕਬੂਲਦੇ ਹੋਏ ਕਿਹਾ ਸੀ ਕਿ ਉਸ ਨੇ ਅਲਬਾਨੇ ਵਿਚ ਕਾਲਜ ਆਫ਼ ਸੇਂਟ ਰੋਜ ਵਿਚ 66 ਕੰਪਿਊਟਰਾਂ ਵਿਚ ਇੱਕ ਯੂਐਸਬੀ ਕਿਲਰ ਉਪਕਰਣ ਲਾਇਆ ਸੀ । ਇਸੇ ਉਪਕਰਣ ਦੇ ਕਾਰਨ ਕਾਲਜ ਦੇ ਕੰਪਿਊਟਰ ਸਿਸਟਮ ਨੂੰ ਨੁਕਸਾਨ ਪਹੁੰਚਿਆ ਸੀ। 22 ਫਰਵਰੀ ਨੂੰ ਉਤਰ ਕੈਰੋਲਿਨਾ ਵਿਚ ਗ੍ਰਿਫਤਾਰੀ ਦੇ ਬਾਅਦ ਤੋਂ ਹੀ ਅਕੁਥੋਟਾ ਹਿਰਾਸਤ ਵਿਚ ਹਨ। 

ਹੋਰ ਖਬਰਾਂ »

ਹਮਦਰਦ ਟੀ.ਵੀ.