ਸਿੰਙਾਂ ਨਾਲ ਚੁੱਕ ਕੇ ਬੁਰੀ ਤਰ੍ਹਾਂ ਪਲਟਿਆ

ਸੰਗਰੂਰ, 15 ਅਗਸਤ, ਹ.ਬ. : ਸੰਗਰੂਰ ਦੇ ਸੁਨਾਮ ਵਿਚ ਸਿਨੇਮਾ ਚੌਕ ਦੇ ਕੋਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।  ਜਿਸ ਵਿਚ ਇੱਕ ਅਵਾਰਾ ਸਾਨ੍ਹ ਸੜਕ 'ਤੇ ਪੈਦਲ ਜਾ ਰਹੇ ਪੁਲਿਸ ਮੁਲਾਜ਼ਮ 'ਤੇ ਹਮਲਾ ਕਰ ਦਿੰਦਾ ਹੈ।ਪੁਲਿਸ ਮੁਲਾਜ਼ਮ ਨੂੰ ਸਾਨ੍ਹ ਸਿੰਙਾਂ ਰਾਹੀਂ ਚੁੱਕ ਕੇ ਸੜਕ 'ਤੇ ਸੁਟ ਦਿੰਦਾ ਹੈ। ਇਸ ਹਾਦਸੇ ਵਿਚ ਪੁਲਿਸ ਵਾਲਾ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਪਟਿਆਲਾ ਹਸਪਤਾਲ ਭਰਤੀ ਕਰਾਇਆ ਗਿਆ। ਘਟਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।ਇਸ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਅਵਾਰਾ ਪਸ਼ੂਆਂ ਦੀ ਇੱਕ ਵੱਡੀ ਸਮੱਸਿਆ ਹੈ। ਇਸ ਦਾ ਹਲ ਕੇਂਦਰ ਵਲੋਂ ਹੀ ਕੀਤਾ ਜਾ ਸਕਦਾ ਹੈ।  ਜ਼ਿਲ੍ਹੇ ਵਿਚ ਇਨ੍ਹਾਂ ਦੀ ਗਿਣਤੀ ਦਸ ਹਜ਼ਾਰ ਹੈ ਜੋ ਕਿ ਇੱਕ ਵੱਡੀ ਸਮੱਸਿਆ ਹੈ।  ਮੈਂ ਅਪਣੇ ਤੌਰ 'ਤੇ ਪੰਚਾਇਤਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਚਿÂਤ ਦੀ ਜਗ੍ਹਾ 'ਤੇ ਇਨ੍ਹਾਂ ਪਸ਼ੂਆਂ ਨੂੰ ਰੱਖਣ ਦਾ ਹੱਲ ਕੱਢਣ ਅਤੇ ਨਾਲ ਹੀ ਦੂਜੀ ਪੰਚਾਇਤਾਂ ਕੋਲੋਂ ਵੀ ਇਸ ਦਾ ਸਹਿਯੋਗ ਲੈਣ।

ਹੋਰ ਖਬਰਾਂ »

ਹਮਦਰਦ ਟੀ.ਵੀ.