ਸੈਕਟਰ 22 ਵਿਚ ਪੀਜੀ ਵਿਚ ਰਹਿੰਦੀਆਂ ਸਨ ਦੋਵੇਂ ਭੈਣਾਂ

ਚੰਡੀਗੜ੍ਹ, 16 ਅਗਸਤ, ਹ.ਬ. : ਚੰਡੀਗੜ੍ਹ ਦੇ ਸੈਕਟਰ 22 ਵਿਖੇ ਪੀਜੀ ਵਿਚ ਰਹਿਣ ਵਾਲੀ ਦੋ ਸਕੀਆਂ ਭੈਣਾਂ ਦਾ ਰੱਖੜੀ ਵਾਲੇ ਦਿਨ ਕਤਲ ਕਰ ਦਿੱਤਾ ਗਿਆ। ਘਟਨਾ ਸਵੇਰੇ ਪੰਜ ਵਜੇ ਵਾਪਰੀ। ਜਦ ਉਨ੍ਹਾਂ ਦੇ ਦੋਸਤ ਨੇ ਚਾਕੂ ਅਤੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਦੋਵੇਂ ਭੈਣਾਂ ਦੀਆਂ ਲਾਸ਼ਾਂ ਬਿਲਡਿੰਗ ਦੀ ਉਪਰਲੀ ਮੰਜ਼ਿਲ 'ਤੇ ਪਈਆਂ ਸਨ।  ਦੱਸਿਆ ਜਾ ਰਿਹਾ ਕਿ ਮੁਲਜ਼ਮ ਨੇ ਕਤਲ ਤੋਂ ਪਹਿਲਾਂ ਭੈਣਾਂ ਦੇ ਨਾਲ ਹੱਥੋਪਾਈ ਕੀਤੀ ਸੀ। ਮ੍ਰਿਤਕ ਭੈਣਾਂ ਦੀ ਪਛਾਣ ਫਾਜ਼ਿਲਕਾ ਦੀ ਰਹਿਣ ਵਾਲੀ ਰਾਜਵੰਤ ਕੌਰ ਅਤੇ ਮਨਪ੍ਰੀਤ ਕੌਰ ਦੇ ਰੂਪ ਵਿਚ ਹੋਈ। ਦੱਸਿਆ ਜਾ ਰਿਹਾ ਕਿ ਰਾਜਵੰਤ ਵੱਡੀ ਹੈ। ਮੁਲਜ਼ਮ ਦੀ ਉਸੇ ਦੇ ਨਾਲ ਜਾਣ ਪਛਾਣ ਸੀ। ਪੁਲਿਸ ਨੂੰ ਇੱਕ ਸੀਸੀਟੀਵੀ ਫੁਟੇਜ ਵੀ ਮਿਲੀ ਹੈ। ਜਿਸ ਵਿਚ ਕੁਲਦੀਪ ਸਵੇਰੇ ਪੰਜ ਵਜੇ ਚੋਰੀ ਛੁਪੇ ਉਨ੍ਹਾਂ ਦੀ ਕੋਠੀ ਵਿਚ ਵੜਦਾ ਹੋਇਆ ਨਜ਼ਰ ਆ ਰਿਹਾ ਹੈ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ। ਸੈਕਟਰ 17 ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਵਾਰਦਾਤ ਦਾ ਪਤਾ ਦੁਪਹਿਰ ਦੋ ਵਜੇ ਚਲਿਆ। ਕਿਉਂਕਿ ਰੱਖਣੀ ਕਾਰਨ ਦੋਵੇਂ ਭੈਣਾਂ ਨੇ ਅਪਣੇ ਭਰਾ ਦਾ ਫੋਨ ਨਹੀਂ ਚੁੱਕਿਆ ਅਤੇ ਨਾ ਹੀ ਉਸ ਨੂੰ ਫੋਨ ਕੀਤਾ। ਉਨ੍ਹਾਂ ਨੇ ਰਿਸ਼ਤੇਦਾਰਾਂ ਨੂੰ ਦੇਖ ਕੇ ਆਉਣ  ਲਈ ਕਿਹਾ।  ਰਿਸ਼ਤੇਦਾਰ ਸੈਕਟਰ 22 ਦੀ ਕੋਠੀ ਨੰਬਰ 2595 ਵਿਚ ਪੁੱਜੇ ਤਾਂ ਅੰਦਰ ਦੋਵੇਂ ਭੈਣਾਂ ਦੀ ਲਾਸ਼ਾਂ ਪਈਆਂ ਸਨ। ਪੁਲਿਸ ਤੁਰੰਤ ਹਰਕਤ ਵਿਚ ਆਈ ਅਤੇ ਆਸ ਪਾਸ ਦੇ ਸੀਸੀਟੀਵੀ ਦੀ ਫੁਟੇਜ ਚੈਕ ਕੀਤੀ। ਪੁਲਿਸ ਨੇ ਫੁਟੇਜ ਨੇਪਾਲੀ ਨੌਜਵਾਨ ਨੂੰ ਦਿਖਾਈ ਤਾਂ ਉਸ ਨੇ ਤੁਰੰਤ ਪਛਾਣ ਲਿਆ ਕਿ ਇਹ ਕੁਲਦੀਪ ਹੈ ਜੋ ਕਿ ਪਹਿਲਾਂ ਵੀ ਇਨ੍ਹਾਂ ਕੋਲ ਆਉਂਦਾ ਸੀ।  ਦੱਸਿਆ ਜਾ ਰਿਹਾ ਕਿ ਦੋਵੇਂ ੍ਿਰਮਤਕ ਭੈਣਾਂ ਜ਼ੀਰਕਪੁਰ ਦੀ ਕੰਪਨੀ ਵਿਚ ਕੰਮ ਕਰਦੀਆਂ ਸਨ। ਪੁਲਿਸ ਨੇ ਮ੍ਰਿਤਕ ਭੈਣਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤੀਆਂ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.