ਸੰਯੁਕਤ ਰਾਸ਼ਟਰ, 16 ਅਗਸਤ, ਹ.ਬ. : ਲੀਬੀਆ ਦੇ ਮੁਰਜੁਕ ਸ਼ਹਿਰ ਵਿਚ ਹੁਈ ਫਿਰਕੇ ਦੀਆਂ ਹਿੰਸਕ ਝੜਪਾਂ ਵਿਚ ਘੱਟ ਤੋਂ ਘੱਟ 90 ਨਾਗਰਿਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਹੋਰ ਜ਼ਖਮੀ ਹੋ ਗਏ। ਸੰਯੁਕਤ ਰਾਸਟਰ ਦੇ ਬੁਲਾਰੇ ਨੇ ਜਾਰੀ ਬਿਆਨ ਵਿਚ ਕਿਹਾ ਕਿ ਦੱਖਣੀ ਲੀਬੀਆ ਦੇ ਮੁਰਜੁਕ ਸ਼ਹਿਰ ਵਿਚ ਇਸ ਮਹੀਨੇ ਦੇ ਸ਼ੁਰੂ ਵਿਚ ਹਵਾਈ ਹਮਲਿਆਂ ਸਣੇ ਹਿੰਸਕ ਝੜਪਾਂ ਵਿਚ ਘੱਟ ਤੋਂ ਘੱਟ 90 ਨਾਗਰਿਕਾਂ ਦੀ ਮੌਤ ਹੋ ਗਈ ਅਤੇ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਮੁਰਜੁਕ ਸ਼ਹਿਰ ਦੇ ਖੇਤਰ ਵਿਚ 4 ਅਗਸਤ ਨੂੰ ਹਵਾਈ ਹਮਲੇ ਤੋਂ ਬਾਅਦ ਲਗਾਤਾਰ ਹਿੰਸਕ ਝੜਪਾਂ ਵਿਚ ਵਾਧਾ ਹੋ ਰਿਹਾ ਹੈ। ਬਕਰੀਦ ਦੌਰਾਨ ਵੀ ਲੜਾਈ ਜਾਰੀ ਰਹੀ। ਸੰਯੁਕਤ ਰਾਸ਼ਟਰ ਨੇ 10-11 ਅਗਸਤ ਨੂੰ ਸੰਘਰਸ਼ ਵਿਰਾਮ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਹਿੰਸਕ ਝੜਪਾਂ ਦੇ ਕਾਰਨ ਪੱਛਮੀ ਅਫ਼ਰੀਕਾ ਤੋਂ 6426 ਲੋਕ ਅਤੇ 270 ਪਰਵਾਸੀ  ਿਵਿਸਥਾਪਤ ਹੋ ਗਏ ਹਨ। ਮੁਰਜੁਕ ਸ਼ਹਿਰ ਦੇ ਬੁਨਿਆਦੀ ਢਾਂਚੇ, ਬਾਜ਼ਾਰਾਂ ਨੂ ਨੁਕਸਾਨ ਵੱਡੇ ਪੱਧਰ 'ਤੇ ਹੋਇਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.