ਬਰੈਂਪਟਨ, 16 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਦੇ ਇਕ ਮਕਾਨ ਵਿਚ ਧਮਾਕੇ ਕਾਰਨ ਇਕ ਬੱਚੇ ਸਣੇ ਚਾਰ ਜਣਿਆਂ ਦੀ ਜ਼ਖ਼ਮੀ ਹੋਣ ਦੇ ਮਾਮਲੇ ਦੀ ਜਾਂਚ ਮਗਰੋਂ ਸਾਹਮਣੇ ਆਇਆ ਹੈ ਕਿ ਸਬੰਧਤ ਪਰਵਾਰ ਸ਼ਰਾਬ ਕੱਢ ਰਿਹਾ ਸੀ ਅਤੇ ਉਸ ਸਮੇਂ ਕੋਈ ਗੜਬੜੀ ਹੋਣ ਕਾਰਨ ਧਮਾਕਾ ਹੋ ਗਿਆ। ਮੰਗਲਵਾਰ ਨੂੰ ਆਈਆਂ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਬਰੈਂਪਟਨ ਦੇ ਇਕ ਮਕਾਨ ਵਿਚ ਹੋਏ ਧਮਾਕੇ ਕਾਰਨ ਪੰਜ ਸਾਲ ਦਾ ਬੱਚਾ ਬੁਰੀ ਤਰ•ਾਂ ਝੁਲਸ ਗਿਆ ਜਦਕਿ ਤਿੰਨ ਹੋਰ ਮਾਮੂਲੀ ਤੌਰ 'ਤੇ ਜ਼ਖ਼ਮੀ ਹੋ ਗਏ। ਇਹ ਧਮਾਕਾ ਮੰਗਲਵਾਰ ਬਾਅਦ ਦੁਪਹਿਰ ਹੰਬਰਵੈਸਟ ਪਾਰਕਵੇਅ ਅਤੇ ਕੌਟਰੈਲ ਬੁਲੇਵਾਰਡ ਨੇੜੇ ਹਰਡਵਿਕ ਸਟ੍ਰੀਟ ਦੀ ਇਕ ਮਕਾਨ ਵਿਚ ਹੋਇਆ। ਪੀਲ ਪੈਰਾਮੈਡਿਕਸ ਵੱਲੋਂ ਪੰਜ ਸਾਲ ਦੇ ਬੱਚੇ ਸਣੇ ਚਾਰ ਜਣਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਦਕਿ ਧਮਾਕੇ ਵਾਲੇ ਮਕਾਨ ਦੇ ਗੁਆਂਢੀਆਂ ਨੂੰ ਵੀ ਅਹਿਤਿਆਤੀ ਤੌਰ 'ਤੇ ਹਸਪਤਾਲ ਲਿਆਂਦਾ ਗਿਆ। ਮਕਾਨ ਦੀਆਂ ਤਸਵੀਰਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਧਮਾਕਾ ਕਿੰਨਾ ਜ਼ਬਰਦਸਤ ਸੀ ਜਿਸ ਮਗਰੋਂ ਮਕਾਨ ਦੇ ਪਿਛਲੇ ਹਿੱਸੇ ਵਿਚ ਮਲਬਾ ਖਿੰਡ ਗਿਆ। ਧਮਾਕੇ ਦੇ ਕਾਰਨਾਂ ਬਾਰੇ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ। ਪੁਲਿਸ ਅਤੇ ਫ਼ਾਇਰ ਸਰਵਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਖਬਰਾਂ »