ਭਾਰੀ ਮਾਤਰਾ ਵਿਚ ਨਸ਼ਿਆਂ ਅਤੇ ਹਥਿਆਰਾਂ ਸਣੇ 2 ਗ੍ਰਿਫ਼ਤਾਰ

ਸਰੀ, 16 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਪੰਜਾਬੀ ਨੌਜਵਾਨਾਂ ਵੱਲੋਂ ਕਾਇਮ ਬ੍ਰਦਰਜ਼ ਕੀਪਰਜ਼ ਗਿਰੋਹ ਨਾਲ ਸਬੰਧਤ ਇਕ ਲੈਬਾਰਟਰੀ ਦਾ ਪਰਦਾਫ਼ਾਸ਼ ਕਰਦਿਆਂ ਸਰੀ ਆਰ.ਸੀ.ਐਮ.ਪੀ. ਨੇ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।  ਸਰੀ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਸ਼ਹਿਰ ਦੇ ਦੱਖਣੀ ਹਿੱਸੇ ਵਿਚ ਸਥਿਤ ਇਕ ਮਕਾਨ 'ਤੇ ਛਾਪਾ ਮਾਰਿਆ ਗਿਆ ਜਿਥੇ ਨਸ਼ੀਲੇ ਪਦਾਰਥ ਤਿਆਰ ਕੀਤੇ ਜਾਂਦੇ ਸਨ। ਛਾਪੇ ਦੌਰਾਨ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਇਲਾਵਾ ਨਕਲੀ ਔਕਸੀਕੌਨਟਿਨ-80 ਦੀਆਂ 63 ਹਜ਼ਾਰ ਗੋਲੀਆਂ, ਕੋਕੀਨ ਦੀਆਂ ਪੰਜ ਹਜ਼ਾਰ ਅਤੇ ਨਕਲੀ ਹੈਰੋਇਨ ਦੀਆਂ 22,500 ਖ਼ੁਰਾਕਾਂ ਬਰਾਮਦ ਕੀਤੀਆਂ। ਇਸ ਤੋਂ ਇਲਾਵਾ ਨਕਲੀ ਪਰਕੋਸੈਟ ਦੀਆਂ 94 ਹਜ਼ਾਰ ਗੋਲੀਆਂ ਅਤੇ 89 ਕਿਲੋ ਅਣਪਛਾਤਾ ਪਾਊਡਰ ਬਰਾਮਦ ਕੀਤਾ। ਕੁਝ ਨਸ਼ੀਲੇ ਪਣਾਰਕ ਵੱਡੀ ਪੈਕਿੰਗ ਵਿਚ ਸਨ ਜਦਕਿ ਕੁਝ ਨੂੰ ਸ਼ਹਿਰ ਦੀਆਂ ਗਲੀਆਂ ਵਿਚ ਵੇਚਣ ਲਈ ਛੋਟੇ ਪੈਕਟਾਂ ਵਿਚ ਪੈਕ ਕੀਤਾ ਗਿਆ ਸੀ। ਸਰੀ ਆਰ.ਸੀ.ਐਮ.ਪੀ. ਦੇ ਇੰਸਪੈਕਟਰ ਮਾਈਕ ਹਾਲ ਨੇ ਕਿਹਾ ਕਿ ਤਾਜ਼ਾ ਬਰਾਮਦਗੀ ਨਾਲ ਬ੍ਰਦਰਜ਼ ਕੀਪਰ ਗਿਰੋਹ ਦੀਆਂ ਸਰਗਰਮੀਆਂ ਉਪਰ ਵੱਡਾ ਅਸਰ ਪਵੇਗਾ। 

ਹੋਰ ਖਬਰਾਂ »

ਹਮਦਰਦ ਟੀ.ਵੀ.