ਰਣਦੀਪ ਸਰਾਏ ਨੇ ਕੀਤਾ ਨਵੇਂ ਪ੍ਰਾਜੈਕਟ ਦਾ ਐਲਾਨ

ਸਰੀ, 16 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਨਵੇਂ ਆਉਣ ਵਾਲੇ ਪ੍ਰਵਾਸੀਆਂ ਦੇ ਅਕਾਦਮਿਕ ਦਸਤਾਵੇਜ਼ਾਂ ਨੂੰ ਮਾਨਤਾ ਦਿਵਾਉਣ ਅਤੇ ਰੁਜ਼ਗਾਰ ਦੀ ਭਾਲ ਵਿਚ ਮਦਦ ਕਰਨ ਦੇ ਮਕਸਦ ਤਹਿਤ ਫ਼ੈਡਰਲ ਸਰਕਾਰ ਵੱਲੋਂ ਨਵੇਂ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਸਾਢੇ ਸੱਤ ਲੱਖ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ। ਸਰੀ ਤੋਂ ਲਿਬਰਲ ਐਮ.ਪੀ. ਰਣਦੀਪ ਸਰਾਏ ਨੇ ਵੀਰਵਾਰ ਨੂੰ ਫ਼ੈਡਰਲ ਰੁਜ਼ਗਾਰ ਅਤੇ ਕਿਰਤ ਵਿਕਾਸ ਮੰਤਰੀ ਪੈਟੀ ਹੈਜਦੂ ਦੇ ਨੁਮਾਇੰਦੇ ਵਜੋਂ ਨਵੇਂ ਪ੍ਰਾਜੈਕਟ ਦਾ ਐਲਾਨ ਕੀਤਾ ਜਿਸ ਰਾਹੀਂ ਆਪਣੇ ਜੱਦੀ ਮੁਲਕ ਵਿਚ ਸਿਖਲਾਈ ਪ੍ਰਾਪਤ ਹੁਨਰਮੰਦ ਕਾਮਿਆਂ ਦੇ ਅਕਾਦਮਿਕ ਦਸਤਾਵੇਜ਼ਾਂ ਨੂੰ ਕੈਨੇਡਾ ਵਿਚ ਮਾਨਤਾ ਦਿਤੀ ਜਾਵੇਗੀ ਅਤੇ ਰੁਜ਼ਗਾਰ ਦੀ ਭਾਲ ਵਿਚ ਆਉਣ ਵਾਲੀਆਂ ਚੁਣੌਤੀਆਂ ਦਾ ਟਾਕਰਾ ਕਰਨ ਦੇ ਸਮਰੱਥ ਬਣਾਇਆ ਜਾਵੇਗਾ। ਫ਼ੈਡਰਲ ਸਰਕਾਰ ਦੇ ਤਾਜ਼ਾ ਨਿਵੇਸ਼ ਰਾਹੀਂ ਬ੍ਰਿਟਿਸ਼ ਕੋਲੰਬੀਆ ਵਿਚ ਅਪਲਾਈਡ ਸਾਇੰਸ ਦੇ ਮਾਹਰ ਅਤੇ ਤਕਨੀਸ਼ੀਅਨ, ਸੂਬੇ ਵਿਚ ਨਵੇਂ ਪ੍ਰਵਾਸੀਆਂ ਨੂੰ ਚੰਗੀਆਂ ਨੌਕਰੀਆਂ ਲੱਭਣ ਵਿਚ ਮਦਦ ਕਰਨਗੇ। ਕਿਰਤ ਮੰਤਰੀ ਪੈਟੀ ਹੈਜਦੂ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, ''ਸਾਡੇ ਮੁਲਕ ਦੀ ਸਫ਼ਲਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਇਥੇ ਆਉਣ ਵਾਲੇ ਹਰ ਪ੍ਰਵਾਸੀ ਨੂੰ ਬਰਾਬਰ ਦੇ ਮੌਕੇ ਮਿਲਣ। ਨਵੇਂ ਪ੍ਰਵਾਸੀਆਂ ਦੇ ਅਕਾਦਮਿਕ ਦਸਤਾਵੇਜ਼ਾਂ ਨੂੰ ਮਾਨਤਾ ਰਾਹੀਂ ਉਹ ਸਾਡੇ ਕਿਰਤੀਆਂ ਦੀ ਫ਼ੌਜ ਦਾ ਹਿੱਸਾ ਬਣਨ ਦੇ ਰਾਹ ਤੁਰ ਪੈਂਦੇ ਹਨ ਜਿਸ ਦਾ ਸਿੱਧਾ ਫ਼ਾਇਦਾ ਸਾਡੀ ਆਰਥਿਕਤਾ ਅਤੇ ਕੈਨੇਡੀਅਨ ਲੋਕਾਂ ਨੂੰ ਹੁੰਦਾ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.