ਅੰਮ੍ਰਿਤਸਰ, 17 ਅਗਸਤ, ਹ.ਬ. : ਸਿੱਖ ਪ੍ਰਚਾਰਕ ਭਾਈ ਬਲਦੇਵ ਸਿੰਘ ਵਡਾਲਾ ਨੂੰ ਦਿੱਲੀ ਏਅਰਪੋਰਟ 'ਤੇ ਏਅਰ Îਇੰਡੀਆ ਦੀ ਘਰੇਲੂ ਫਲਾਈਟ ਵਿਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ, ਉਹ ਲਖਨਊ ਵਿਚ ਇੱਕ ਧਾਰਮਿਕ ਪ੍ਰੋਗਰਾਮ ਵਿਚ ਹਿੱਸਾ ਲੈਣ ਜਾ ਰਹੇ ਸੀ। ਏਅਰਪੋਰਟ 'ਤੇ ਏਅਰ ਇੰਡੀਆ ਦੇ ਕਾਊਂਟਰ ਨੰਬਰ ਐਫ ਤੋਂ ਜਦ ਉਹ ਅਪਣੇ ਬੋਰਡਿੰਗ ਪਾਸ ਲੈ ਕੇ ਅੱਗੇ ਵਧੇ ਤਾਂ ਉਥੇ ਤੈਨਾਤ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਕਿਰਪਾਨ ਉਤਾਰਨ ਲਈ ਕਿਹਾ। ਵਿਰੋਧ ਜਤਾਉਣ 'ਤੇ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਉਪਰ ਤੋਂ ਆਏ ਆਦੇਸ਼ ਕਾਰਨ ਕਿਰਪਾਨ ਉਤਾਰਨੀ ਪਵੇਗੀ।  ਵਡਾਲਾ ਨੇ ਦੱਸਿਆ ਕਿ ਜਦ ਉਹ ਏਅਰ ਇੰਡੀਆ ਦੇ ਕਾਊਂਟਰ 'ਤੇ ਸ਼ਿਕਾਇਤ ਲੈ ਕੇ ਪੁੱਜੇ ਤਾਂ ਸਟਾਫ਼ ਕਾਊਂਟਰ ਛੱਡ ਕੇ ਗਾਇਬ ਹੋ ਗਿਆ। ਬਾਅਦ ਵਿਚ ਉਹ ਇੰਡੀਗੋ ਦੀ ਫਲਾਈਟ ਰਾਹੀਂ ਲਖਨਊ ਲਈ ਰਵਾਨਾ ਹੋਏ। ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮਾਮਲੇ ਨੂੰ ਧਾਰਮਿਕ ਆਜ਼ਾਦੀ ਵਿਚ ਦਖ਼ਲ ਦੇ ਨਾਲ ਮਨੁੱਖੀ ਅਧਿਕਾਰਾਂ ਦਾ ਉਲੰਘਣਾ ਦੱਸਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.