ਚੰਡੀਗੜ੍ਹ, 17 ਅਗਸਤ, ਹ.ਬ. : ਸੁਖਨਾ ਝੀਲ 'ਤੇ ਘੁੰਮਣ ਗਈ 19 ਸਾਲਾ ਤਇਬਾ ਉਰਫ ਤਮੰਨਾ 'ਤੇ ਵੀਰਵਾਰ ਸ਼ਾਮ ਚਾਰ  ਵਜੇ ਅਸਮਾਨੀ ਬਿਜਲੀ ਡਿੱਗ ਗਈ। ਮੌਕੇ  'ਤੇ ਹੀ ਉਸ ਦੀ ਮੌਤ ਹੋ ਗਈ। ਉਸ ਨੂੰ ਤੁਰੰਤ ਹਸਪਤਾਲ ਲੈ ਗਏ ਲੇਕਿਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਤਮੰਨਾ ਦੇ ਨਾਲ ਘੁੰਮਣ ਗਈ ਉਸ ਦੀ ਦੋਸਤ ਆਰਤੀ ਨੇ ਦੱਸਿਆ ਕਿ ਹਲਕੀ ਬਾਰਸ਼ ਹੋ ਰਹੀ ਸੀ, ਇੱਕ ਧਮਾਕਾ ਹੋਇਆ। ਬਿਜਲੀ ਸਿੱਧੇ ਤਮੰਨਾ 'ਤੇ ਡਿੱਗੀ, ਮੈਂ ਵੀ ਬੇਹੋਸ਼ ਹੋ ਗਈ। ਤਮੰਨਾਂ ਦੇ ਪਿਤਾ ਅਲਾਊਦੀਨ ਡੇਰਾਬਸੀ ਵਿਚ ਰੇਹੜੀ 'ਤੇ ਸਮਾਨ ਵੇਚਦੇ ਹਨ। ਉਨ੍ਹਾਂ ਦੱਸਿਆ ਕਿ ਧੀ ਨੇ ਉਨ੍ਹਾਂ ਕਿਹਾ ਕਿ ਅੱਜ ਫੈਕਟਰੀ ਵਿਚ ਛੁੱਟੀ ਹੈ ਅਤੇ ਚੰਡੀਗੜ੍ਹ ਵਿਚ ਘੁੰਮਣ ਜਾ ਰਹੀ ਹਾਂ। ਮਨ੍ਹਾਂ ਕਰਨ 'ਤੇ ਉਹ ਨਹੀਂ ਮੰਨੀ। ਸ਼ਾਮ ਨੂੰ ਫੋਨ ਆਇਆ ਕਿ ਬਿਜਲੀ ਡਿੱਗਣ ਨਾਲ ਤਮੰਨਾ ਦੀ ਮੌਤ ਹੋ ਗਈ। ਸ਼ਹਿਰ ਵਿਚ ਬਿਜਲੀ ਡਿੱਗਣ ਨਾਲ ਲੜਕੀ ਦੀ ਮੌਤ ਹੋ ਗਈ ਲੇਕਿਨ ਮੌਸਮ ਵਿਭਾਗ ਬਿਜਲੀ ਡਿੱਗਣ ਦੀ ਇਸ ਘਟਨਾ ਦਾ ਪਤਾ ਨਹੀਂ ਲਗਾ ਸਕਿਆ। ਮੌਸਮ ਵਿਭਾਗ ਕੋਲੋਂ ਜਦ ਇਸ ਬਾਰੇ ਵਿਚ ਪਿਛਆ ਗਿਆ ਤਾਂ ਵਿਭਾਗ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਜਾਣਕਾਰੀ ਵਿਚ ਬਿਜਲੀ ਡਿੱਗਣ ਦੀ ਘਟਨਾ ਦੀ ਜਾਣਕਾਰੀ ਨਹੀਂ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.