ਮੈਕਸਿਗੋ, 17 ਅਗਸਤ, ਹ.ਬ. : ਮੈਕਸਿਕੋ ਵਿਚ ਭੁੱਖ-ਪਿਆਸ ਨਾਲ ਤੜਫਦੇ ਬੰਗਲਾਦੇਸ਼ ਤੇ ਸ੍ਰੀਲੰਕਾ ਦੇ 68 ਪਰਵਾਸੀ ਮਿਲੇ ਹਨ। ਪੁਲਿਸ ਮੁਤਾਬਕ ਸਾਰੇ ਤਟਵਰਤੀ ਸੂਬੇ ਵੈਰਾਕਰੂਜ਼ ਵਿਚ ਇੱਕ ਰਾਜ ਮਾਰਗ 'ਤੇ ਭਟਕ ਰਹੇ ਸੀ। ਸੰਘੀ ਜਨ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਇਹ ਪਰਵਾਸੀ ਅਮਰੀਕੀ ਸਰਹੱਦ ਤੱਕ ਪਹੁੰਚਣ ਦੀ ਕੋਸ਼ਿਸ਼ ਵਿਚ ਇੱਕ ਲੰਬੀ ਅਤੇ ਬੇਹੱਦ ਖਤਰਨਾਕ ਯਾਤਰਾ 'ਤੇ ਨਿਕਲੇ ਸੀ। ਪਰਵਾਸੀਆਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ 24 ਅਪ੍ਰੈਲ ਨੂੰ ਕਤਰ ਦੇ ਹਵਾਈ ਅੱਡੇ ਤੋਂ ਨਿਕਲੇ ਅਤੇ ਜਹਾਜ਼ ਰਾਹੀਂ ਤੁਰਕੀ ਅਤੇ ਕੋਲੰਬੀਆ ਰਵਾਨਾ ਹੋਏ। ਉਹ ਉਥੋਂ ਇਕਵਾਡੋਰ, ਪਨਾਮਾ ਅਤੇ ਗਵਾਟੇਮਾਲਾ ਹੁੰਦੇ ਹੋਏ ਮੈਕਸਿਕੋ ਪਹੁੰਚੇ। ਅਮਰੀਕਾ ਅਤੇ ਮੈਕਸਿਗੋ ਦੇ ਵਿਚ ਇਨ੍ਹਾਂ ਦਿਨਾਂ ਪਰਵਾਸੀ ਸੰਕਟ ਵਧ ਗਿਆ ਹੈ। ਪਰਵਾਸੀਆਂ ਨੇ ਦੱਸਿਆ ਕਿ ਮੈਕਸਿਕੋ ਵਿਚ ਇੱਕ ਵਾਰ ਉਨ੍ਹਾਂ ਨੇ ਕਿਸ਼ਤੀਆਂ 'ਤੇ ਸਵਾਰ ਹੋ ਕੇ ਕੋਟਜਾਕੋਲਕੋਸ ਨਦੀ ਯਾਤਰਾ ਕੀਤੀ। ਹਾਲਾਂਕਿ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਉਨ੍ਹਾਂ ਨੇ ਕਿਸ਼ਤੀ ਰਾਹੀਂ ਨਦੀ ਦੀ ਯਾਤਰਾ ਕਿਉਂ ਕੀਤੀ ਸੀ ਕਿਉਂਕਿ ਇਹ ਨਦੀ ਅਮਰੀਕੀ ਸਰਹੱਦ ਦੇ ਆਸ ਪਾਸ ਕਿਤੇ ਵੀ ਨਹੀਂ ਜਾਂਦੀ। 

ਹੋਰ ਖਬਰਾਂ »