ਖਰੜ, 17 ਅਗਸਤ, ਹ.ਬ. : ਨੇਪਾਲੀ ਮੂਲ ਦੀ ਮਹਿਲਾ ਨੂੰ ਕੈਨੇਡਾ ਵਿਚ ਵਰਕ ਪਰਮਿਟ ਦਿਵਾਉਣ ਦੇ ਨਾਂ 'ਤੇ ਸਾਢੇ 9 ਲੱਖ ਦੀ ਧੋਖਾਧੜੀ ਕਰਨ ਦੇ ਦੋਸ਼ ਵਿਚ ਇਮੀਗਰੇਸ਼ਨ ਕੰਪਨੀ ਦੀ ਸੰਚਾਲਕ ਅਤੇ ਉਸ ਦੇ ਮੰਗੇਤਰ ਦੇ ਖ਼ਿਲਾਫ਼ ਸਨੀ ਐਨਕਲੇਵ ਪੁਲਿਸ ਦੁਆਰਾ ਧਾਰਾ 420 ਦੇ ਤਹਿਤ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਨਿਵਾਸੀ ਜਾਨਕੀ ਪੌਂਡਲ ਨਾਂ ਦੀ ਮਹਿਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਖਰੜ ਦੀ ਇੱਕ ਇਮੀਗਰੇਸ਼ਨ ਕੰਪਨੀ  ਰਾਈਜਿੰਗ  ਕੰਸਲਟੈਂਟ ਦੀ ਸੰਚਾਲਕ ਨੇਹਾ ਅਤੇ ਉਸ ਦੇ ਮੰਗੇਤਰ ਰਵੀ ਕੁਮਾਰ ਦੇ ਨਾਲ ਸੰਪਰਕ ਵਿਚ ਆਈ। ਉਨ੍ਹਾਂ ਨੇ ਕੈਨੇਡਾ ਭੇਜਣ ਅਤੇ ਵਰਕ ਪਰਮਿਟ ਦਿਵਾਉਣ ਦਾ ਭਰੋਸਾ ਦਿਵਾ ਕੇ ਝਾਂਸੇ ਵਿਚ ਲੈ ਲਿਆ। ਪਾਸਪੋਰਟ ਅਤੇ ਹੋਰ ਦਸਤਾਵੇਜ਼ ਲੈ ਲਏ। ਜਿਸ ਤੋਂ ਬਾਅਦ ਮੁਲਜ਼ਮਾਂ ਨੇ ਸਾਢੇ 9 ਲੱਖ ਵਸੂਲ ਲਏ ਅਤੇ ਛੇਤੀ ਹੀ ਵੀਜ਼ਾ ਲਗਾਉਣ ਦਾ ਭਰੋਸਾ ਦਿੱਤਾ। ਵੀਜ਼ਾ ਲਗਾਉਣ ਲਈ ਮੁਲਜ਼ਮ ਕਾਫੀ ਸਮੇਂ ਟਾਲ ਮਟੋਲ ਕਰਦੇ ਰਹੇ ਅਤੇ ਨਾ ਹੀ ਪੈਸੇ ਵਾਪਸ ਕੀਤੇ। ਜਿਸ ਤੋਂ ਬਾਅਦ ਜਾਨ ਤੋਂ ਮਾਰਨ ਦੀ ਧਮਕੀਆਂ ਦੇਣ ਲੱਗੇ। ਪੀੜਤ ਨੇ ਐਸਐਸਪੀ ਮੋਹਾਲੀ ਨੂੰ ਸਿਕਾਇਤ ਦਿੱਤੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.