ਨਵੀਂ ਦਿੱਲੀ, 17 ਅਗਸਤ, ਹ.ਬ. : ਪਾਕਿਸਤਾਨੀ ਕਲਾਕਾਰ ਹਮਲਾ ਅਲੀ ਅੱਬਾਸੀ ਨੇ ਟਵੀਟ ਕਰਕੇ ਕਿਹਾ ਕਿ ਉਹ ਆਈਐਸਆਈ ਏਜੰਟ ਹਨ। ਅੱਬਾਸੀ ਨੇ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ 'ਤੇ ਟਵੀਟ ਕੀਤਾ, ਇੱਕ ਭਾਰਤੀ ਚੈਨਲ ਦਾ ਦਾਅਵਾ ਹੈ ਕਿ ਮੈਂ ਆਈਐਸਆਈ ਦਾ ਅੰਡਰਕਵਰ ਏਜੰਟ ਹਾਂ। ਇਹ ਸਹੀ ਨਹੀਂ ਹੈ, ਮੈਂ ਅੰਡਰਕਵਰ ਨਹੀਂ ਬਲਕਿ ਪੂਰੀ ਤਰ੍ਹਾ ਨਾਲ ਅਤੇ ਮਾਣ ਦੇ ਨਾਲ ਆਈਐਸਆਈ ਏਜੰਟ ਹਾਂ। ਉਸ ਨੇ ਕਿਹਾ ਕਿਹਾ ਮੈਂ ਇਹ ਸਾਫ ਕਰਨਾ ਚਾਹੁੰਦਾ ਹਾਂ ਕਿ ਮੈਂ ਹੀ ਨਹੀਂ ਦੇਸ਼ ਦੇ ਸਾਰੇ 20 ਕਰੋੜ ਲੋਕ ਆਈਐਸਆਈ ਏਜੰਟ ਹਨ। ਕਈ ਮੌਕਿਆਂ 'ਤੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਦਿਖ ਚੁੱਕੇ ਅੱਬਾਸ ਨੇ ਭਾਰਤੀ ਪਧਾਨ ਮੰਤਰੀ ਮੋਦੀ ਨੂੰ ਟੈਗ ਕਰਕੇ ਆਰਐਸਐਸ ਅਤੇ ਭਾਜਪਾ ਦੀ ਵਚਾਰਧਾਰਾ 'ਤੇ ਕਈ ਟਵੀਟ ਕੀਤੇ। 

ਹੋਰ ਖਬਰਾਂ »

ਹਮਦਰਦ ਟੀ.ਵੀ.