ਚੰਡੀਗੜ੍ਹ, 19 ਅਗਸਤ, ਹ.ਬ. : ਹਰਿਆਣਾ ਵਿਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਪਰਿਵਰਤਨ ਮਹਾਰੈਲੀ ਨਾਲ ਚੋਣ ਬਿਗੁਲ ਵਜਾ ਦਿੱਤਾ। ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਭੁਪਿੰਦਰ ਸਿੰਘ ਹੁੱਡਾ ਕਾਂਗਰਸ ਨੂੰ ਅਲਵਿਦਹ ਕਹਿ ਕੇ ਨਵੀਂ ਪਾਰਟੀ ਦਾ ਗਠਨ ਕਰ ਦੇਣ, ਪ੍ਰੰਤੂ ਉਨ੍ਹਾਂ ਪਾਰਟੀ ਦਾ ਗਠਨ ਨਹੀਂ ਕੀਤਾ ਪਰ ਇਹ ਸੰਕੇਤ ਜ਼ਰੂਰਤ ਦਿੱਤਾ ਕਿ ਜੇਕਰ ਕਾਂਗਰਸ ਨੇ ਉਨ੍ਹਾਂ ਨੂੰ ਹੋਰ ਨਜ਼ਰਅੰਦਾਜ਼ ਕੀਤਾ ਤਾਂ ਉਹ ਅਲੱਗ ਰਾਹ ਵੀ ਚੁਣ ਸਕਦੇ ਹਨ। ਭੀੜ ਦੇ ਲਿਹਾਜ਼ ਨਾਲ ਹੁੱਡਾ ਦੀ ਰੈਲੀ ਕਾਫੀ ਹੱਦ ਤੱਕ ਸਫਲ ਰਹੀ ਅਤੇ ਹੁੱਡਾ ਸਮਰਥਕਾਂ ਦੇ ਭਵਿੱਖ ਦਾ ਫੈਸਲਾ ਕਰਨ ਦੇ ਲਈ Àਨ੍ਹਾਂ ਨੇ ਇੱਕ 25 ਮੈਂਬਰੀ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ।  ਇਸ ਕਮੇਟੀ ਵਿਚ ਕਾਂਗਰਸ ਦੇ ਹੁੱਡਾ ਸਮਰਥਕ 13 ਮੌਜੂਦਾ ਵਿਧਾਇਕਾਂ ਤੋਂ ਇਲਾਵਾ ਕਾਂਗਰਸ ਦੇ  ਇੱਕ ਦਰਜਨ ਹੋਰ ਨੇਤਾ ਵੀ ਸ਼ਾਮਲ ਹਨ। ਇਹ ਕਮੇਟੀ ਇੱਕ ਹਫਤੇ ਵਿਚ ਚੰਡੀਗੜ੍ਹ ਵਿਚ ਫ਼ੈਸਲਾ ਕਰੇਗੀ।  ਉਸ ਮੁਤਾਬਕ ਹੀ ਹੁੱਡਾ ਅਪਣੇ ਅਤੇ ਉਨ੍ਹਾਂ ਦੇ ਸਮਰਥਕ ਭਵਿੱਖ ਦੀ ਰਾਜਨੀਤੀ ਤੈਅ ਕਰਨਗੇ। ਹੁੱਡਾ ਨੇ ਅਪਣੀ ਸਰਕਾਰ ਦੀ ਰੂਪ ਰੇਖਾ ਦੱਸਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣੇਗੀ ਤਾਂ ਉਨ੍ਹਾਂ ਦੀ ਸਕਾਰ ਵਿਚ 4 ਉਪ ਮੁੱਖ ਮੰਤਰੀ ਹੋਣਗੇ। ਰੈਲੀ ਦੌਰਾਨ 13 ਵਿਧਾਇਕਾਂ ਤੋਂ ਇਲਾਵਾ ਸਾਬਕਾ ਸੰਸਦ ਮੈਂਬਰ ਅਤੇ 70 ਤੋਂ ਜ਼ਿਆਦਾ ਸਾਬਕਾ ਵਿਧਾਇਕ ਅਤੇ ਹੋਰ ਸੀਨੀਅਰ ਨੇਤਾ ਸ਼ਾਮਲ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.