ਫਰਾਂਸ, 19 ਅਗਸਤ, ਹ.ਬ. : ਪੈਰਿਸ ਦੇ ਬਾਹਰੀ ਇਲਾਕੇ ਵਿਚ ਪੀਜ਼ਾ ਅਤੇ ਸੈਂਡਵਿਚ ਦੇ ਇੱਕ ਰੈਸਟੋਰੈਂਟ ਵਿਚ ਇੱਕ ਗਾਹਕ ਨੇ ਵੇਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਕਿਉਂਕਿ ਉਸ ਨੂੰ ਸੈਂਡਵਿਚ ਲਈ ਇੰਤਜ਼ਾਰ ਕਰਨਾ ਪਿਆ। ਸੂਤਰਾਂ ਮੁਤਾਬਕ ਪੈਰਿਸ ਦੇ ਪੂਰਬੀ ਉਪਨਗਰ ਲਾਈਜੀ ਲੇ ਗਰੈਂਡ ਦੇ ਇਸ ਰੈਸਟੋਰੈਂਟ ਵਿਚ ਬੀਤੇ ਦਿਨ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਵੇਟਰ ਦੇ ਸਾਥੀਆ ਨੇ ਪੁਲਿਸ ਨੂੰ ਸੂਚਨਾ ਦਿੱਤੀ। ਵੇਟਰ ਦੇ ਮੋਢੇ ਵਿਚ ਗੋਲੀ ਲੱਗੀ ਸੀ। ਪੀੜਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰਤੱਖ ਦਰਸ਼ੀਆਂ ਅਨੁਸਾਰ ਬੰਦੂਕਧਾਰੀ ਗੁੱਸੇ ਵਿਚ ਸੀ ਕਿ ਕਿਉਂਕਿ ਉਸ ਦਾ ਸੈਂਡਵਿਚ ਤੁਰਤ ਤਿਆਰ ਨਹੀਂ ਹੋ ਸਕਿਆ। ਜਿਸ ਦੇ ਕਾਰਨ ਉਹ ਅਪਣਾ ਆਪਾ ਖੋਹ ਬੈਠਾ ਸੀ। 

ਹੋਰ ਖਬਰਾਂ »