ਸ੍ਰੀਨਗਰ, 19 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਕਸ਼ਮੀਰ ਵਿਚ ਸੋਮਵਾਰ ਨੂੰ ਸਰਕਾਰੀ ਸਕੂਲ ਖੁੱਲ• ਗਏ ਪਰ ਜ਼ਿਆਦਾਤਰ ਬੱਚੇ ਗ਼ੈਰ-ਹਾਜ਼ਰ ਰਹੇ। ਦੂਜੇ ਪਾਸੇ ਪ੍ਰਾਈਵੇਟ ਸਕੂਲਾਂ ਨੇ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਘੰਟੀ ਵਜਾਉਣੀ ਬਿਹਤਰ ਨਾ ਸਮਝੀ। ਸਰਕਾਰੀ ਸਕੂਲਾਂ ਦੇ ਅਧਿਆਪਕ ਆਪਣੀ ਨੌਕਰੀ ਬਚਾਉਣ ਲਈ ਸਕੂਲਾਂ ਵਿਚ ਪਹੁੰਚੇ ਹੋਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਨਗਰ ਸ਼ਹਿਰ ਦੇ 190 ਪ੍ਰਾਇਮਰੀ ਸਕੂਲ ਖੋਲ•ਣ ਲਈ ਸੁਰੱਖਿਆ ਬੰਦੋਬਸਤ ਕੀਤੇ ਗਏ ਸਨ। ਇਕ ਸਕੂਲੀ ਬੱਚੇ ਦੇ ਪਿਤਾ ਫ਼ਾਰੂਕ ਅਹਿਮਦ ਡਾਰ ਨੇ ਕਿਹਾ ਕਿ ਮੌਜੂਦਾ ਹਾਲਾਤ ਵਿਚ ਬੱਚਿਆਂ ਨੂੰ ਸਕੂਲ ਭੇਜਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਜਿਹੜੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸਕੂਲ ਭੇਜਿਆ, ਲਾਜ਼ਮੀ ਤੌਰ 'ਤੇ ਉਨ•ਾਂ ਦੀ ਕੋਈ ਮਜਬੂਰੀ ਰਹੀ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਸਿਰਫ਼ ਬੈਮੀਨਾ ਦੇ ਪੁਲਿਸ ਪਬਲਿਕ ਸਕੂਲ ਅਤੇ ਕੁਝ ਕੇਂਦਰੀ ਵਿਦਿਆਲਿਆਂ ਵਿਚ ਹੀ ਵਿਦਿਆਰਥੀਆਂ ਦੀ ਚੌਖੀ ਹਾਜ਼ਰੀ ਦਰਜ ਕੀਤੀ ਗਈ। ਬਾਰਾਮੂਲਾ ਜ਼ਿਲ•ੇ ਦੇ ਅਧਿਕਾਰੀਆਂ ਨੇ ਕਿਹਾ ਕਿ ਪੰਜ ਕਸਬਿਆਂ ਵਿਚ ਸਕੂਲ ਬੰਦ ਰਹੇ ਜਦਕਿ ਜ਼ਿਲ•ੇ ਦੇ ਬਾਕੀ ਹਿੱਸਿਆਂ ਵਿਚ ਸਕੂਲਾਂ ਦੀ ਘੰਟੀ ਵੱਜੀ। ਪਾਟਨ, ਬਾਰਾਮੂਲਾ, ਸਿੰਘਪੁਰਾ ਅਤੇ ਸੋਪੋਰ ਵਿਖੇ ਬੰਦਿਸ਼ਾਂ ਵਿਚ ਕੋਈ ਢਿੱਲ ਨਹੀਂ ਦਿਤੀ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.