ਚੰਡੀਗੜ, 19 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਵਿਚ ਹੜਾਂ ਕਾਰਨ ਭਾਰੀ ਤਬਾਹੀ, ਲੱਖਾਂ ਲੋਕ ਹੋਏ ਬੇਘਰ ਨਾਲ ਜੂਝ ਰਹੇ ਪੰਜਾਬ ਲਈ ਖ਼ਤਰੇ ਦੀ ਘੰਟੀ ਵੱਜ ਚੁੱਕੀ ਹੈ, ਭਾਖੜਾ ਡੈਮ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਅਤੇ ਸੋਮਵਾਰ ਬਾਅਦ ਦੁਪਹਿਰ 80 ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਦੇ ਆਸਾਰ ਹਨ ਜਦਕਿ ਇਸ ਤੋਂ ਪਹਿਲਾਂ ਫਲੌਰ ਨੇੜੇ ਸਤਲੁਜ ਦਰਿਆ ਦਾ ਬੰਨ• ਟੁੱਟ ਗਿਆ ਅਤੇ ਭਾਖੜਾ ਡੈਮ ਤੋਂ ਛੱਡੇ ਪਾਣੀ ਨੇ ਦਰਜਨਾਂ ਪਿੰਡਾਂ ਵਿਚ ਮਾਰ ਕਰ ਦਿਤੀ। ਸਿਆਸਤਦਾਨਾਂ ਦੀ ਸ਼ਹਿਰ 'ਤੇ ਸਤਲੁਜ ਦਰਿਆ ਵਿਚ ਕੀਤੀ ਜਾਂਦੀ ਮਾਈਨਿੰਗ ਕਾਰਨ ਦਰਿਆ ਨੇ ਇਸ ਵਾਰ ਆਪਣਾ ਰਾਹ ਬਦਲ ਲਿਆ ਅਤੇ ਉਨ•ਾਂ ਪਿੰਡਾਂ ਵਿਚ ਪਾਣੀ ਦਾਖ਼ਲ ਹੋ ਗਿਆ ਜੋ ਹੁਣ ਤੱਕ ਇਸ ਤੋਂ ਬਚੇ ਰਹੇ। ਨੂਰਪੁਰ ਬੇਦੀ ਤੋਂ ਆ ਰਹੀ ਰਿਪੋਰਟ ਮੁਤਾਬਕ ਤਿੰਨ ਸਾਲਾ ਬੱਚੀ ਦੀ ਸਕੂਲ ਵਿਚ ਡੁੱਬਣ ਕਾਰਨ ਮੌਤ ਹੋ ਗਈ। ਭਾਰੀ ਬਾਰਸ਼ ਕਾਰਨ ਨਿਜੀ ਸਕੂਲ ਵਿਚ ਕਈ ਫੁਟ ਪਾਣੀ ਭਰ ਗਿਆ ਪਰ ਬੱਚਿਆਂ ਦੀ ਸੁਰੱਖਿਆ ਲਈ ਕੋਈ ਪ੍ਰਬੰਧ ਨਾ ਕੀਤਾ ਗਿਆ ਜਿਸ ਦੇ ਸਿੱਟੇ ਵਜੋਂ ਬੱਚੀ ਦੀ ਡੁੱਬਣ ਕਾਰਨ ਮੌਤ ਹੋ ਗਈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੋਤਾਖੋਰਾਂ ਦੀ ਮਦਦ ਨਾਲ ਬੱਚੀ ਦੀ ਲਾਸ਼ ਬਾਹਰ ਕੱਢੀ। ਪੰਜਾਬ ਦੇ ਮਾਲ ਅਤੇ ਮੁੜ ਵਸੇਬਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਹੜ• ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਛੇਤੀ ਹੀ ਫ਼ਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਵਾਸਤੇ ਗਰਦਾਉਰੀ ਦੇ ਹੁਕਮ ਦਿਤੇ ਜਾ ਰਹੇ ਹਨ। ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਕਾਂਗੜ ਨੇ ਕਿਹਾ ਕਿ ਉਹ ਛੇਤੀ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੜ• ਪੀੜਤ ਖੇਤਰਾਂ ਦਾ ਦੌਰਾ ਕਰਨਗੇ। ਖੰਨਾ ਨੇੜਲੇ ਪਿੰਡ ਹੋਲ ਵਿਖੇ ਰੋਟੀ ਖਾ ਰਹੇ ਪਰਵਾਰ 'ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ। ਪਰਵਾਰ ਰੋਟੀ ਖਾਣ ਬੈਠਿਆ ਹੀ ਸੀ ਕਿ ਅਸਮਾਨੀ ਬਿਜਲੀ ਨੇ ਮਕਾਨ ਦੀ ਛੱਤ ਨੂੰ ਚੀਰ ਦਿਤਾ ਅਤੇ ਮਲਬੇ ਹੇਠ ਦਬਣ ਕਾਰਨ ਤਿੰਨ ਜਣੇ ਮਾਰੇ ਗਏ ਜਦਕਿ 12 ਸਾਲ ਦੀ ਬੱਚੀ ਨੂੰ ਵਾਲ-ਵਾਲ ਬਚ ਗਈ। ਬੱਚੀ ਨੇ ਦੱਸਿਆ ਕਿ ਉਹ ਆਪਣੀ ਮਾਂ ਕੋਲ ਬੈਠੀ ਸੀ ਕਿ ਅਚਾਨਕ ਛੱਤ ਡਿੱਗ ਗਈ ਅਤੇ ਪੂਰਾ ਪਰਵਾਰ ਮਲਬੇ ਹੇਠ ਦਬ ਗਿਆ। ਆਂਢ-ਗੁਆਂਢ ਦੇ ਲੋਕਾਂ ਨੇ ਮਲਬਾ ਹਟਾਇਆ ਤਾਂ ਗੁਰਜੀਤ ਸਿੰਘ, ਬਲਜਿੰਦਰ ਕੌਰ ਅਤੇ 10 ਸਾਲ ਦੇ ਗੁਰਕੀਰਤ ਸਿੰਘ ਦੀ ਮੌਤ ਹੋ ਚੁੱਕੀ ਸੀ। 

ਹੋਰ ਖਬਰਾਂ »

ਹਮਦਰਦ ਟੀ.ਵੀ.