ਵਾਸ਼ਿੰਗਟਨ, 20 ਅਗਸਤ, ਹ.ਬ. : ਅਮਰੀਕਾ ਵਿਚ ਹੋਏ ਸਾਊਥ ਏਸ਼ੀਅਨ ਸਪੈਲਿੰਗ  ਬੀ ਮੁਕਾਬਲੇ 2019 ਵਿਚ 13 ਸਾਲਾ ਭਾਰਤੀ ਨਵਨੀਤ ਮੁਰਲੀ ਨੇ ਬਾਜ਼ੀ ਮਾਰੀ। ਆਖਰੀ ਪੜਾਅ 'ਚ ਫਲਾਈਪ ਸ਼ਬਦ ਦੇ ਸਹੀ ਸਪੈਲਿੰਗ ਦੱਸ ਕੇ ਨਵਨੀਤ ਨੇ ਰਾਸ਼ਟਰੀ ਖਿਤਾਬ ਦੇ ਨਾਲ ਤਿੰਨ ਹਜ਼ਾਰ ਡਾਲਰ ਦੀ ਨਕਦ ਇਨਾਮੀ ਰਾਸ਼ੀ ਅਪਣੇ ਨਾਂ ਕਰ ਲਈ। ਨਵਨੀਤ ਨਾਲ ਫਾਈਨਲ ਵਿਚ ਪਹੁੰਚੇ ਹੈਫੀਜਥਾ ਸੁਜਾਏ , ਪ੍ਰਣਵ ਨੰਦ ਕੁਮਾਰ ਤੇ ਵਾਯੁਨ ਕ੍ਰਿਸ਼ਨਾ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਰਹੇ। ਅਮਰੀਕਾ ਦੀ ਵੱਕਾਰੀ ਸਪੈਲਿੰਗ  ਬੀ ਚੈਂਪੀਅਨਸ਼ਿਪ ਦੀ ਤਰਜ਼ 'ਤੇ ਸਾਲ 2008 ਵਿਚ ਇਹ ਮੁਕਾਬਲਾ ਹਰ ਸਾਲ ਕਰਾਇਆ ਜਾ ਰਿਹਾ ਹੈ। ਇਸ ਵਿਚ ਅਮਰੀਕਾ ਵਿਚ ਰਹਿਣ ਵਾਲੇ 14 ਸਾਲ ਤੱਕ ਦੇ ਦੱਖਣੀ ਏਸ਼ਿਆਈ ਮੂਲ ਦੇ ਬੱਚਿਆਂ ਨੂੰ ਅਪਣਾ ਹੁਨਰ ਦਿਖਾਉਣ ਦਾ ਮੌਕਾ ਮਿਲਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.