ਨਿਊਯਾਰਕ, 20 ਅਗਸਤ, ਹ.ਬ. : ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਇੱਕ ਬਾਸਕੇਟਬਾਲ ਜਰਸੀ ਦੀ ਸੋਮਵਾਰ ਨੂੰ ਨਿਲਾਮੀ ਕੀਤੀ ਗਈ। ਡਲਾਸ ਆਕਸ਼ਨ ਹਾਊਸ ਅਨੁਸਾਰ, ਇਸ ਨੂੰ ਨਿਲਾਮੀ ਵਿਚ 1,20,000 ਡਾਲਰ ਮਿਲੇ ਹਨ। ਓਬਾਮਾ ਦੀ 23 ਨੰਬਰ ਦੀ ਇਹ ਜਰਸੀ ਉਸ  ਸਮੇਂ ਦੀ ਹੈ, ਜਦ ਉਹ 18 ਸਾਲ ਦੇ ਸੀ ਅਤੇ ਹਵਾਈ ਦੇ ਪੁਨਾਹੌ ਹਾਈ ਸਕੂਲ ਵਿਚ ਪੜ੍ਹਦੇ ਸੀ। ਨਿਲਾਮੀ ਦੇ ਅਧਿਕਾਰੀ ਬਰੈਡਲੀ ਨੇ ਕਿਹਾ ਕਿ ਬੋਲੀ ਬੇਹੱਦ ਰੋਚਕ ਸੀ। ਇਸ ਜਰਸੀ ਨੂੰ ਖਰੀਦਣ ਦੇ ਲਈ 27 ਬੋਲੀਆਂ ਲਗਾਈਆਂ ਗਈਆਂ ਸਨ। ਇਨ੍ਹਾਂ ਵਿਚੋਂ ਸੱਤ ਜਾਂ ਅੱਠ ਬੋਲੀਆਂ ਤੋਂ ਬਹੁਤ ਜ਼ਿਆਦਾ ਰਕਮ ਲਗਾਈ ਗਈ ਸੀ। ਨਿਲਾਮੀ ਵਿਚ ਜਰਸੀ ਨੂੰ ਰੱਖਣ ਤੋਂ ਪਹਿਲਾਂ ਹੀ ਇਸ ਦਾ ਮੁੱਲ ਇੱਕ ਲੱਖ ਡਾਲਰ ਰੱਖਿਆ ਗਿਆ ਸੀ। ਓਬਾਮਾ ਬਾਸਕੇਟਬਾਲ ਖੇਡ ਦੇ ਫੈਨ ਹਨ ਅਤੇ ਰਾਸਟਰਪਤੀ ਅਹੁਦੇ 'ਤੇ ਰਹਿਣ ਦੌਰਾਨ ਅਕਸਰ ਉਨ੍ਹਾਂ ਵਾਈਟ ਹਾਊਸ ਵਿਚ ਰਾਸ਼ਟਰਪਤੀ ਭਵਨ ਦੇ ਕਰਮਚਾਰੀਆਂ, ਮਸ਼ਹੂਰ ਹਸਤੀਆਂ ਜਾਂ ਹੋਰ ਮਹਿਮਾਨਾਂ ਦੇ ਨਾਲ ਇਸ ਖੇਡ ਨੂੰ ਖੇਡਦੇ ਹੋਏ ਦੇਖਿਆ ਗਿਆ ਸੀ। 
 

ਹੋਰ ਖਬਰਾਂ »

ਹਮਦਰਦ ਟੀ.ਵੀ.