ਜੰਮੂ, 21 ਅਗਸਤ, ਹ.ਬ. :   ਪਾਕਿਸਤਾਨ ਦਾ ਲੜਾਕੂ ਜਹਾਜ਼ ਡੇਗਣ ਵਾਲੇ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਦਾ ਨਾਂ ਸੁਰਖੀਆਂ ਵਿਚ ਚਲਦਾ ਆ ਰਿਹਾ। ਬਾਲਾਕੋਟ ਏਅਰਸਟਰਾਈਕ ਦੇ ਅਗਲੇ ਦਿਨ ਪਾਕਿਸਤਾਨ ਦਾ ਐਫ 16 ਲੜਾਕੂ ਜਹਾਜ਼ ਡੇਗਣ ਸਮੇਂ ਪੀਓਕੇ ਵਿਚ ਘਿਰੇ ਵਿੰਗ ਕਮਾਂਡਰ ਅਭਿਨੰਦਨ ਨੂੰ ਫੜਨ ਵਾਲੇ ਪਾਕਿਸਤਾਨੀ ਕਮਾਂਡੋ ਨੂੰ ਭਾਰਤੀ ਸੈਨਾ ਨੇ ਢੇਰ ਕਰ ਦਿੱਤਾ। ਪਾਕਿਸਤਾਨੀ ਸੈਨਾ ਦੇ ਸਪੈਸ਼ਲ ਸਰਵਿਸ ਗਰੁੱਪ ਦਾ ਸੂਬੇਦਾਰ ਅਹਿਮਦ ਖਾਨ ਨਕਿਆਲ ਸੈਕਟਰ ਵਿਚ 17 ਅਗਸਤ ਵਾਲੇ ਦਿਨ ਘੁਸਪੈਠੀਆਂ ਨੂੰ ਭਾਰਤ ਵਿਚ ਵਾੜਨ ਦੀ ਕੋਸ਼ਿਸ ਕਰ ਰਿਹਾ ਸੀ। ਇਸੇ ਦੌਰਾਨ ਗੋਲੀਬਾਰੀ ਵਿਚ ਉਹ ਮਾਰਿਆ ਗਿਆ। ਪਾਕਿਸਤਾਨ ਦਾ ਲਾੜਕੂ ਜਹਾਜ਼ ਡੇਗਣ ਤੋਂ ਬਾਅਦ 27 ਫਰਵਰੀ ਨੂੰ ਪਾਕਿਸਤਾਨ ਨੇ ਜਦ ਅਭਿਨੰਦਨ ਦੇ ਫੜੇ ਜਾਣ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ ਉਸ ਵਿਚ ਦਾੜ੍ਹੀ ਵਾਲਾ ਸੈਨਿਕ ਅਹਿਮਦ ਖਾਨ ਅਭਿਨੰਦਨ ਨੂੰ ਫੜਦੇ ਹੋਏ ਦਿਖ ਰਿਹਾ ਸੀ। ਅਹਿਮਦ ਖਾਨ ਨੌਸ਼ੈਸਰਾ, ਸੁੰਦਰਬਨੀ ਅਤੇ ਪੱਲਣ ਵਾਲਾ ਸੈਕਟਰਾਂ ਵਿਚ ਜੈਸ਼ ਅੱਤਵਾਦੀਆਂ ਦੀ ਘੁਸਪੈਠ ਕਰਾਉਂਦਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.