ਨਿਊਯਾਰਕ, 21 ਅਗਸਤ, ਹ.ਬ. : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਸਵੀਂ ਵਾਰੀ ਦਾਦਾ ਬਣੇ ਹਨ। ਉਨ੍ਹਾਂ ਦੇ ਬੇਟੇ ਐਰਿਕ ਦੀ ਪਤਨੀ ਲਾਰਾ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਹੈ। ਟਰੰਪ ਇਸ ਤੋਂ ਪਹਿਲਾਂ ਨਾਨਾ ਵੀ ਬਣ ਚੁੱਕੇ ਹਨ। ਰਾਸ਼ਟਰਪਤੀ ਦੇ ਬੇਟੇ ਨੇ ਸੋਮਵਾਰ ਅੱਧੀ ਰਾਤ ਤੋਂ ਥੋੜ੍ਹੀ ਦੇਰ ਪਹਿਲਾਂ ਇੱਕ ਟਵੀਟ ਵਿਚ ਕਿਹਾ, ਲਾਰਾ ਲੀ ਟਰੰਪ ਅਤੇ ਮੈਂ, ਕੈਰੋਲਿਨਾ ਡੋਰੋਬੀ ਟਰੰਪ ਦਾ ਨਵੀਂ ਦੁਨੀਆ ਵਿਚ ਸਵਾਗਤ ਕਰਨ ਲਈ ਉਤਸ਼ਾਹਤ ਹਾਂ। ਇਸ ਜੋੜੇ ਨੇ ਬੇਟੀ ਦਾ ਨਾਂ ਕੈਰੋਲਿਨਾ ਰੱਖਿਆ ਹੈ। ਇਹ ਉਨ੍ਹਾਂ ਦੀ ਦੂਜੀ ਸੰਤਾਨ ਐਰਿਕ ਲੁਕ ਟਰੰਪ ਇਸ ਸਾਲ ਸਤੰਬਰ ਵਿਚ  ਦੋ ਸਾਲ ਦੀ ਹੋ ਜਾਵੇਗੀ। ਪੱਤਕਾਰ ਰਹਿ ਚੁੱਕੀ ਲਾਰਾ ਪਸ਼ੂਆਂ ਦੀ ਭਲਾਈ ਲਈ ਕੰਮ ਕਰਦੀ ਹੈ। ਉਹ 2020 ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣ ਵਿਚ ਟਰੰਪ ਦੀ ਪ੍ਰਚਾਰ ਟੀਮ ਵਿਚ ਬਤੌਰ ਸੀਨੀਅਰ ਅਧਿਕਾਰੀ ਕੰਮ ਵੀ ਕਰ ਰਹੀ ਹੈ। ਲਾਰਾ ਅਕਸਰ ਹੀ ਟੀਵੀ 'ਤੇ ਹੋਣ ਵਾਲੀਆਂ ਬਹਿਸਾਂ ਵਿਚ ਰਾਸ਼ਟਰਪਤੀ ਦੀਆਂ ਨੀਤੀਆਂ ਦਾ ਬਚਾਅ ਕਰਦੀ ਦਿਖਦੀ ਹੈ। 73 ਸਾਲਾ ਟਰੰਪ ਦੇ ਤਿੰਨ ਔਰਤਾਂ ਤੋਂ ਪੰਜ ਬੱਚੇ ਹਨ। ਉਨ੍ਹਾਂ ਦੇ ਵੱਡੇ ਬੇਟੇ ਡੋਨਾਲਡ ਜੂਨੀਅਰ ਪੰਜ ਬੱਚਿਆਂ ਦੇ ਪਿਤਾ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.