ਇਸਲਾਮਾਬਾਦ, 21 ਅਗਸਤ, ਹ.ਬ. : ਕਸਮੀਰ ਮੁੱਦੇ 'ਤੇ ਪਾਕਿਸਤਾਨ ਨੇ ਪੂਰੀ ਦੁਨੀਆ ਨੂੰ ਗੁਹਾਰ ਲਗਾਈ, ਲੇਕਿਨ ਕਿਸੇ ਦੇਸ਼ ਨੇ ਉਸ ਦੀ ਨਹੀਂ ਸੁਣੀ। Îਇੱਥੇ ਤੱਕ ਕਿ ਚੀਨ ਦੇ ਸਹਾਰੇ ਮੁੱਦੇ ਨੂੰ ਸੰਯੁਕਤ ਰਾਸ਼ਟਰ ਪ੍ਰੀਸ਼ਦ ਵਿਚ ਵੀ ਚੁੱਕਿਆ, ਲੇਕਿਨ ਉਥੇ ਵੀ ਮੂੰਹ ਦੀ ਖਾਣੀ ਪਈ। ਹੁਣ Îਇਮਰਾਨ ਖਾਨ ਸਰਕਾਰ ਨੇ ਇਸ ਮੁੱਦੇ ਨੂੰ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਵਿਚ ਲੈ ਜਾਣ ਦਾ ਫ਼ੈਸਲਾ ਕੀਤਾ ਹੈ।
ਸਰਕਾਰ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਦੌਰਾਨ ਕਸ਼ਮੀਰ ਮਸਲੇ ਨੂੰ ਹਮਲਾਵਰ ਤਰੀਕੇ ਨਾਲ ਚੁੱਕਣ ਦਾ ਫ਼ੈਸਲਾ ਵੀ ਕੀਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇੱਕ ਪਾਕਿਸਾਨੀ Îਨਿਊਜ਼ ਚੈਨਲ ਨੂੰ ਕਿਹਾ, ਕਸ਼ਮੀਰ ਮਾਮਲੇ ਨੂੰ ਕੌਮਾਂਤਰੀ ਅਦਾਲਤ ਵਿਚ ਚੁੱਕਣ ਦਾ ਫ਼ੈਸਲਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਵਿਸ਼ੇਸ਼ ਸੂਚਨਾ ਸਹਾਇਕ ਫਿਰਦੌਸ ਆਸ਼ਿਕ ਅਵਾਨ ਨੇ ਕਿਹਾ ਕਿ ਕੈਬਨਿਟ ਨੇ ਕਸ਼ਮੀਰ ਮਸਲੇ ਨੂੰ ਆਈਸੀਜੇ ਵਿਚ ਲੈ ਜਾਣ ਦੀ ਮਨਜ਼ੁਰੀ ਦੇ ਦਿੱਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਹਰ ਮੋਰਚੇ 'ਤੇ ਕਸ਼ਮੀਰ ਦੀ ਲੜਾਈ ਜਾਰੀ ਰੱਖੇਗਾ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ  ਤੇ ਅਗਸਤ ਨੂੰ ਸੰਸਦ ਦੇ ਵਿਸ਼ੇਸ਼ ਇਜਲਾਸ ਵਿਚ ਕਿਹਾ ਸੀ ਕਿ ਉਹ ਕਸਮੀਰ ਮਸਲੇ ਨੂੰ ਸੁਰੱਖਿਆ ਪ੍ਰੀਸ਼ਦ ਸਣੇ ਹਰੇਕ ਮੰਚ 'ਤੇ ਚੁੱਕਣਗੇ। ਇਸ ਮੁੱਦੇ ਨੂੰ ਆਈਸੀਜੇ ਦੇ ਕੋਲ ਵੀ ਲੈ ਜਾਣਗੇ।

ਹੋਰ ਖਬਰਾਂ »

ਹਮਦਰਦ ਟੀ.ਵੀ.