ਲੁਧਿਆਣਾ, 21 ਅਗਸਤ, ਹ.ਬ. : ਪੰਜਾਬ ਪੁਲਿਸ ਵਿਚ ਤੈਨਾਤ Îਇੱਕ ਡੀਐਸਪੀ ਦੇ ਭਰਾ ਤੇ ਭਾਬੀ ਨੂੰ ਐਸਟੀਐਫ ਟੀਮ ਨੇ ਹੈਰੋਇਨ ਦੀ ਸਪਲਾਈ ਕਰਨ ਜਾਂਦੇ ਸਮੇਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਨਾਲ ÎਿÂੱਕ ਸਾਥੀ ਨੂੰ ਵੀ ਕਾਬੂ ਕੀਤਾ ਗਿਅ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਮੁਲਜ਼ਮਾਂ ਨੂੰ ਬੀਆਰਐਸ ਨਗਰ ਇਲਾਕੇ ਵਿਚ ਫੜਿਆ। ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਨੈਟੀ, ਪਤਨੀ ਸਰਬਜੀਤ ਕੌਰ ਅਤੇ ਦਲਬਾਰਾ ਸਿੰਘ ਉਰਫ ਬਿੱਲਾ ਦੇ ਰੂਪ ਵਿਚ ਹੋਈ ਹੈ। ਮੁਲਜ਼ਮਾਂ ਦੇ ਕਬਜ਼ੇ ਤੋਂ ਚੈਕਿੰਗ ਦੌਰਾਨ 1.57 ਕਿਲੋ ਹੋਰੋਇਨ, ਤਿੰਨ ਗੱਡੀਆਂ, 1.2 ਲੱਖ ਰੁਪਏ, 20 ਮੋਬਾਈਲ ਫੋਨ ਅਤੇ ਕਈ ਘੜੀਆਂ ਬਰਾਮਦ ਕੀਤੀਆਂ। ਫਿਲਹਾਲ ਮੁਲਜ਼ਮਾਂ ਕੋਲੋਂ ਪੁਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮ ਨੈਟੀ ਨੇ ਦੱਸਿਆ ਕਿ ਉਸ ਦਾ Îਇੱਕ ਭਰਾ ਪੰਜਾਬ ਪੁਲਿਸ ਵਿਚ ਡੀਐਸਪੀ ਹੈ ਜਦ ਕਿ ਬਠਿੰਡਾ ਵਿਚ ਤੈਨਾਤ ਹੈ। ਪ੍ਰੰਤੂ ਦੋਵੇਂ ÎਿÂੱਕ ਦੂਜੇ ਨੂੰ ਕਾਫੀ ਲੰਬੇ ਸਮੇਂ ਤੋਂ ਨਹੀਂ ਬੁਲਾਉਂਦੇ। ਉਹ ਅੰਮ੍ਰਿਤਸਰ ਦੇ ਮੁਨੀਸ਼ ਅਤੇ ਭਲਵਾਨ ਕੋਲੋਂ ਨਸ਼ਾ ਖਰੀਦ ਕੇ ਲੈ ਜਾਂਦੇ ਸੀ ਅਤੇ ਲੁਧਿਆਣਾ ਵਿਚ ਸਪਲਾਈ ਕਰਦੇ ਸਨ।  

ਹੋਰ ਖਬਰਾਂ »

ਹਮਦਰਦ ਟੀ.ਵੀ.