ਬਰੈਂਪਟਨ, 21 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਵਿਖੇ ਪਿਛਲੇ ਦਿਨੀਂ ਕਈ ਜਣਿਆਂ ਦੇ ਲਾਪਤਾ ਹੋਣ ਦੇ ਮਾਮਲੇ ਸਾਹਮਣੇ ਆਏ ਜਦਕਿ ਤਾਜ਼ਾ ਮਾਮਲੇ ਵਿੱਚ 34 ਸਾਲਾ ਪੰਜਾਬਣ ਬਰਿੰਦਰ ਕੌਰ ਦੇ ਲਾਪਤਾ ਹੋਣ ਦੀ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਬਰਿੰਦਰ 8 ਮਹੀਨੇ ਦੀ ਗਰਭਵਤੀ ਹੈ । ਉਸਨੂੰ ਆਖਰੀ ਵਾਰ 19 ਅਗਸਤ ਨੂੰ ਦੁਪਹਿਰ ਇੱਕ ਵਜੇ ਬਰੈਮਲੀ ਰੋਡ ਅਤੇ ਬਲੈਕ ਫੌਰੈਸਟ ਡਰਾਈਵ 'ਤੇ ਦੇਖਿਆ ਗਿਆ। ਪੁਲਿਸ ਨੇ ਉਸਦਾ ਹੁਲੀਆ ਬਿਆਨ ਕਰਦਿਆਂ ਦੱਸਿਆ ਕਿ ਉਸਦਾ ਕੱਦ 5 ਫੁੱਟ 1 ਇੰਚ ਦੇ ਕਰੀਬ ਹੈ। ਪੁਲਿਸ ਅਤੇ ਪਰਿਵਾਰ ਨੂੰ ਉਸਦੀ ਸਲਾਮਤੀ ਦੀ ਚਿੰਤਾ ਹੈ। ਖਾਸ ਤੌਰ ਤੇ ਅਜਿਹੇ ਸਮੇਂ ਵਿੱਚ ਜਦ ਉਹ 8 ਮਹੀਨੇ ਦੀ ਗਰਭਵਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਬਰਿੰਦਰ ਬਿਲਕੁਲ ਸ਼ਾਂਤ ਸੁਭਾਅ ਦੀ ਹੈ ਅਤੇ ਅਜਿਹਾ ਕਦੇ ਨਹੀਂ ਹੋਇਆ ਕਿ ਉਹ ਕਿਸੇ ਕਾਰਨ ਘਰੋਂ ਚਲੀ ਗਈ ਹੋਵੇ ਉਧਰ ਪੁਲਿਸ ਵੀ ਬਰਿੰਦਰ ਦੀ ਭਾਲ ਵਿੱਚ ਦਿਨ ਰਾਤ ਇੱਕ ਕਰ ਰਹੀ ਹੈ। ਨਾਲ ਹੀ ਸਥਾਨਕ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਕੋਲ ਬਿਰੰਦਰਬਾਰੇ ਕੋਈਵੀ ਜਾਣਕਾਰੀ ਹੋਏ ਤਾਂ ਪੁਲਿਸ ਨਾਲ ਜਾਂ ਪੀਲ ਕ੍ਰਾਈਮ ਸਟੋਪਰਸ ਨਾਲ ਜ਼ਰੂਰ ਸਾਂਝੀ ਕੀਤੀ ਜਾਏ।

ਹੋਰ ਖਬਰਾਂ »

ਹਮਦਰਦ ਟੀ.ਵੀ.