ਮਹਿਲਾ ਨੇ ਬੱਚਿਆਂ ਸਣੇ ਨਹਿਰ ਵਿਚ ਮਾਰੀ ਛਾਲ

ਰਿਵਾੜੀ, 21 ਅਗਸਤ (ਵਿਸ਼ੇਸ਼ ਪ੍ਰਤੀਨਿਧ) :  ਦੋ ਮਿੰਟ ਦੇ ਗੁੱਸੇ ਨੇ ਵਸਿਆ-ਵਸਾਇਆ ਘਰ ਉਜਾੜ ਦਿਤਾ। ਪਤੀ-ਪਤਨੀ ਕਿਸੇ ਗੱਲ ਤੋਂ ਲੜ ਪਏ ਅਤੇ ਗੁੱਸੇ ਵਿਚ ਆਈ ਪਤਨੀ ਨੇ ਬੱਚਿਆਂ ਸਣੇ ਨਹਿਰ ਵਿਚ ਛਾਲ ਮਾਰ ਦਿਤੀ। ਇਹ ਘਟਨਾ ਹਰਿਆਣਾ ਦੇ ਰਿਵਾੜੀ ਸ਼ਹਿਰ ਵਿਖੇ ਵਾਪਰੀ ਜਿਥੇ ਸੰਦੀਪ ਕੁਮਾਰ ਪੁਲਿਸ ਵਿਚ ਹੈਡ ਕਾਂਸਟੇਬਲ ਵਜੋਂ ਤੈਨਾਤ ਹੈ। ਬੀਤੀ ਰਾਤ ਸੰਦੀਪ ਕੁਮਾਰ ਦਾ ਆਪਣੀ ਪਤਨੀ ਨਾਲ ਝਗੜਾ ਹੋ ਗਿਆ ਅਤੇ ਸਵੇਰੇ ਜਦੋਂ ਉਹ ਕੰਮ 'ਤੇ ਚਲਾ ਗਿਆ ਤਾਂ ਪਤਨੀ ਆਪਣੀ ਛੇ ਸਾਲ ਦੀ ਬੇਟੀ ਅਤੇ 3 ਸਾਲ ਦੇ ਬੇਟੇ ਨੂੰ ਲੈ ਕੇ ਦਿੱਲੀ ਰੋਡ ਸਥਿਤ ਜਵਾਹਰ ਲਾਲ ਨਹਿਰੂ ਨਹਿਰ ਵੱਲ ਨਿਕਲ ਗਈ। ਕੁਝ ਲੋਕਾਂ ਨੇ ਸੰਦੀਪ ਦੀ ਪਤਨੀ ਨੂੰ ਨਹਿਰ ਵਿਚ ਛਾਲ ਮਾਰਦਿਆਂ ਵੇਖਿਆ ਪਰ ਉਸ ਨੂੰ ਬਚਾ ਨਾ ਸਕੇ। ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਨੂੰ ਨਹਿਰ ਵਿਚੋਂ ਕਢਵਾ ਕੇ ਪੋਸਟਮਾਰਟਮ ਲਈ ਭਿਜਵਾ ਦਿਤਾ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.