ਮੁੰਬਈ, 22 ਅਗਸਤ, ਹ.ਬ. : ਮੀਕਾ ਸਿੰਘ 'ਤੇ ਪਿਛਲੇ ਇੱਕ ਹਫਤੇ ਤੋਂ ਲੱਗਿਆ ਬੈਨ ਹਟਾ ਲਿਆ ਗਿਆ ਹੈ। ਮੀਕਾ ਸਿੰਘ ਨੇ ਪ੍ਰੈਸ ਕਾਨਫਰੰੰਸ ਕਰਕੇ ਪਾਕਿਸਤਾਨ ਵਿਚ ਗਾਉਣ  ਨੂੰ ਲੈ ਕੇ ਮੁਆਫ਼ੀ ਮੰਗੀ । ਇਸ ਤੋਂ ਬਾਅਦ ਇੰਡੀਆ ਸਿਨੇ ਵਰਕਰ ਐਸੋਸੀਏਸ਼ਨ ਅਤੇ ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਐਂਪਲਾਈ ਨੇ ਮੀਕਾ 'ਤੇ ਲੱਗਿਆ ਬੈਨ ਹਟਾ ਲਿਆ। ਮੀਕਾ ਨੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਮੁਸ਼ਰਫ ਦੇ ਰਿਸ਼ਤੇਦਾਰ ਦੀ ਪਾਰਟੀ ਵਿਚ ਗਾਣਾ ਗਾਇਆ ਸੀ। ਇਸ ਕਾਰਨ ਊਨ੍ਹਾਂ ਨੂੰ ਸਿਨੇਮਾ ਜਗਤ ਵਿਚ ਕੰਮ ਕਰਨ ਤੋਂ ਬੈਨ ਕਰ ਦਿੱਤਾ ਗਿਆ ਸੀ।  ਮੀਕਾ ਨੇ ਕਿਹਾ ਹੈ ਕਿ ਉਹ ਅੱਗੇ ਤੋਂ ਅਜਿਹੀ ਗਲਤੀ ਨਹੀਂ ਕਰਨਗੇ।  ਮੀਕਾ ਸਿੰਘ ਨੇ ਬੀਤੀ ਅੱਠ ਅਗਸਤ ਨੂੰ ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿੱਚ ਬੀਤੀ ਅੱਠ ਅਗਸਤ ਨੂੰ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੇ ਅਰਬਪਤੀ ਰਿਸ਼ਤੇਦਾਰ ਦੀ ਧੀ ਦੇ ਵਿਆਹ ਵਿੱਚ ਆਪਣਾ ਗਾਉਣ ਦਾ ਪ੍ਰੋਗਰਾਮ ਕੀਤਾ ਸੀ। ਇਸ ਤੋਂ ਮਗਰੋਂ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼  ਨੇ ਉਨ੍ਹਾਂ 'ਤੇ ਰੋਕ ਲਾ ਦਿੱਤੀ ਸੀ। ਭਾਰਤ ਵੱਲੋਂ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਖਤਮ ਕਰਨ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਤੋਂ ਕਈ ਤਰ੍ਹਾਂ ਦੇ ਰਿਸ਼ਤੇ ਤੋੜਨ ਦਾ ਐਲਾਨ ਕਰ ਦਿੱਤਾ, ਜਿਸ ਦੇ ਜਵਾਬ ਵਿੱਚ  ਪਾਕਿਸਤਾਨੀ ਕਲਾਕਾਰਾਂ ਨੂੰ ਭਾਰਤ ਵਿੱਚ ਕੰਮ ਨਾ ਕਰਨ ਦੇਣ ਲਈ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਕੀਤੀ ਸੀ। ਦੱਸ ਦੇਈਏ ਕਿ ਮੀਕਾ ਨੇ ਪ੍ਰੈਸ ਕਾਨਫੰਰਸ ਵਿਚ ਨੇਹਾ ਕੱਕੜ ਅਤੇ ਸੋਨੂੰ ਨਿਗਮ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਨੇਹਾ ਕੱਕੜ ਅਤੇ ਸੋਨੂੰ ਨਿਗਮ ਜਿਹੇ ਕਈ ਕਲਾਕਾਰਾਂ ਦੇ ਪਾਕਿਸਤਾਨੀ ਗਾਇਕ ਆਤਿਫ ਅਸਲਮ ਦੇ ਨਾਲ ਪਾਕਿਸਤਾਨ ਵਿਚ ਪ੍ਰੋਗਰਾਮ ਹੋਏ ਸੀ ਲੇਕਿਨ ਉਸ 'ਤੇ ਕੋਈ ਕਿਉਂ ਨਹੀਂ ਬੋਲਿਆ। ਮੇਰੇ ਨਾਂ 'ਤੇ ਪਬਲੀਸਿਟੀ ਲੈਣ ਦੀ ਕੋਸ਼ਿਸ਼ ਹੋ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.