ਵੀਡੀਓ ਵਾਇਰਲ ਹੋਣ ਮਗਰੋਂ ਹੋਇਆ ਫ਼ਰਾਰ

ਗੁਰੂਗ੍ਰਾਮ, 22 ਅਗਸਤ (ਹਮਦਰਦ ਨਿਊਜ਼ ਸਰਵਿਸ) : ਰਾਮ ਰਹੀਮ ਤੇ ਆਸਾਰਾਮ ਤੋਂ ਬਾਅਦ ਦੇਸ਼ ਦੇ ਇਕ ਹੋਰ ਅਖੌਤੀ ਬਾਬੇ 'ਤੇ ਕੁੜੀਆਂ, ਔਰਤਾਂ ਤੇ ਬੱਚੀਆਂ ਨਾਲ ਬਲਾਤਕਾਰ ਦੇ ਦੋਸ਼ ਲੱਗੇ ਹਨ। ਇਸ ਬਾਰੇ ਕਈ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਹਨ, ਜਿਨ•ਾਂ ਵਿਚ ਬਾਬਾ ਕੁੜੀਆਂ, ਔਰਤਾਂ ਤੇ ਬੱਚੀਆਂ ਨਾਲ ਇਤਰਾਜ਼ਯੋਗ ਹਾਲਤ 'ਚ ਹੈ। ਅਖੌਤੀ ਬਾਬੇ ਵਿਰੁੱਧ ਔਰਤਾਂ ਤੇ ਨਾਬਾਲਗਾਂ ਨਾਲ ਬਲਾਤਕਾਰ ਦੀਆਂ ਸ਼ਿਕਾਇਤਾਂ ਦਰਜ ਹੋਈਆਂ ਹਨ। ਦੋਸ਼ਾਂ ਮੁਤਾਬਿਕ ਹਰਿਆਣਾ ਦੇ ਗੁਰੂਗ੍ਰਾਮ 'ਚ ਬਹੇੜਾ ਕਲਾ ਪਿੰਡ ਦੇ ਅਖੌਤੀ ਬਾਰੇ ਜਯੋਤਿਗਿਰੀ ਮਹਾਰਾਜ ਦੀਆਂ ਕਈ ਔਰਤਾਂ ਨਾਲ ਅਸ਼ਲੀਲ ਵੀਡੀਓ ਵਾਇਰਲ ਹੋਈਆਂ ਹਨ, ਜਿਸ ਮਗਰੋਂ ਉਸ ਵਿਰੁੱਧ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ।  
ਦਰਅਸਲ ਬਾਬੇ ਜਯੋਤਿਗਿਰੀ ਮਹਾਰਾਜ ਦੀਆਂ ਲਗਭਗ 10 ਅਸ਼ਲੀਲ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਜਿਸ ਕਾਰਨ ਪੁਲਿਸ ਨੇ ਸ਼ਿਕਾਇਤ ਦਰਜ ਕੀਤੀ ਅਤੇ ਹੁਣ ਗੁਰੂਗ੍ਰਾਮ ਪੁਲਿਸ ਦੀ ਸਾਈਬਰ ਸੈੱਲ ਵੀਡੀਓ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ 'ਚ ਵੀਡੀਓ ਵਾਈਰਲ ਕਰਨ ਵਾਲੇ ਵਿਰੁੱਧ ਵੀ ਐਫਆਈਆਰ ਦਰਜ ਕੀਤੀ ਗਈ ਹੈ। ਇਸ ਮਾਮਲੇ 'ਚ ਸ਼ਿਕਾਇਤ ਦਰਜ ਕਰਵਾਉਣ ਵਾਲੀ ਔਰਤ ਵੀ ਇਕ ਪੀੜਤਾ ਹੈ। ਖ਼ਬਰ ਹੇ ਉਜੈਨ, ਕਾਸ਼ੀ, ਗੁਰੂਗ੍ਰਾਮ ਅਤੇ ਹਰਿਦੁਆਰ ਵਿਚ ਵੀ ਇਸ ਬਾਬੇ ਦੇ ਆਸ਼ਰਮ ਹਨ। ਵੀਡੀਓ ਵਾਇਰਲ ਹੋਣ ਮਗਰੋਂ ਲੋਕਾਂ ਨੂੰ ਬਾਬੇ ਦੀ ਅਸਲੀਅਤ ਪਤਾ ਲੱਗ ਗਈ ਤੇ ਲੋਕਾਂ ਨੇ ਆਸ਼ਰਮ ਬੰਦ ਕਰਨ ਦੀ ਮੰਗ ਕੀਤੀ ਹੈ। ਬਾਬਾ ਫਰਾਰ ਹੈ। ਖ਼ਬਰ ਹੈ ਕਿ ਇਸ ਬਾਬੇ ਦੇ ਹਰਿਆਣਾ ਸਰਕਾਰ ਦੇ ਸਿਆਸਤਦਾਨਾਂ ਨਾਲ ਵੀ ਨੇੜਲੇ ਸਬੰਧ ਹਨ। ਇਸ ਬਾਬੇ 'ਤੇ ਦੋਸ਼ ਲੱਗੇ ਹਨ ਕਿ ਉਹ ਆਸ਼ਰਮ 'ਚ ਆਉਣ ਵਾਲੀਆਂ ਔਰਤਾਂ ਤੇ ਬੱਚੀਆਂ ਨਾਲ ਜ਼ਬਰਦਸਤੀ ਸਬੰਧ ਬਣਾਉਂਦਾ ਸੀ। ਦੱਸਿਆ ਜਾਂਦਾ ਹੈ ਕਿ ਮੁਲਜ਼ਮ ਬਾਬਾ ਹੁਣ ਤਕ ਦਰਜਨਾਂ ਬੱਚੀਆਂ ਨਾਲ ਬਲਾਤਕਾਰ ਕਰ ਚੁਕਿਆ ਹੈ। 

 

ਹੋਰ ਖਬਰਾਂ »

ਹਮਦਰਦ ਟੀ.ਵੀ.