ਬਰੈਂਪਟਨ, 22 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਤੋਂ ਲਾਪਤਾ ਅੱਠ ਮਹੀਨੇ ਦੀ ਗਰਭਵਤੀ ਬਰਿੰਦਰ ਕੌਰ ਸਹੀ-ਸਲਾਮਤ ਮਿਲ ਗਈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ 34 ਸਾਲ ਦੀ ਬਰਿੰਦਰ ਕੌਰ ਬੁੱਧਵਾਰ ਬਾਅਦ ਦੁਪਹਿਰ ਮਿਲੀ। ਫ਼ਿਲਹਾਲ ਪੁਲਿਸ ਨੇ ਹੋਰ ਜਾਣਕਾਰੀ ਮੁਹੱਈਆ ਨਹੀਂ ਕਰਵਾਈ। ਦੱਸ ਦੇਈਏ ਕਿ ਬਰਿੰਦਰ ਕੌਰ ਦੇ ਲਾਪਤਾ ਹੋਣ ਮਗਰੋਂ ਪੁਲਿਸ ਨੇ ਉਸ ਦੀ ਤਲਾਸ਼ ਲਈ ਲੋਕਾਂ ਦੀ ਮਦਦ ਮੰਗੀ ਸੀ। ਬਰਿੰਦਰ ਕੌਰ 19 ਅਗਸਤ ਨੂੰ ਬਰੈਮਲੀ ਰੋਡ ਅਤੇ ਬਲੈਕ ਫ਼ੌਰੈਸਟ ਡਰਾਈਵ ਇਲਾਕੇ ਤੋਂ ਲਾਪਤਾ ਹੋ ਗਈ ਸੀ। ਬਰਿੰਦਰ ਕੌਰ ਦੇ ਸਹੀ ਸਲਾਮਤ ਮਿਲ ਜਾਣ 'ਤੇ ਪਰਵਾਰ ਨੇ ਸੁਖ ਦਾ ਸਾਹ ਲਿਆ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਅਦਾ ਕੀਤਾ।

ਹੋਰ ਖਬਰਾਂ »