ਉਨਟਾਰੀਓ ਵਿਚ ਡਗ ਫ਼ੋਰਡ ਨੂੰ ਬਣਾਇਆ ਜਾ ਰਿਹਾ ਹੈ ਨਿਸ਼ਾਨਾ

ਟੋਰਾਂਟੋ, 22 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਆਮ ਚੋਣ ਤੋਂ ਦੋ ਮਹੀਨੇ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਸਿਆਸੀ ਇਸ਼ਤਿਹਾਰਾਂ ਦਾ ਹੜ• ਆ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਅਤੇ ਐਲਬਰਟਾ ਵਿਚ ਪਾਈਪਲਾਈਨ ਦੀ ਹਮਾਇਤ ਵਾਲੇ ਇਸ਼ਤਿਹਾਰਾਂ ਦਾ ਦਬਦਬਾ ਵੇਖਿਆ ਜਾ ਸਕਦਾ ਹੈ ਕਿ ਉਨਟਾਰੀਓ ਵਿਚ ਸੋਸ਼ਲ ਮੀਡੀਆ ਰਾਹੀਂ ਪ੍ਰੀਮੀਅਰ ਡਗ ਫ਼ੋਰਡ ਅਤੇ ਉਨ•ਾਂ ਦੀਆਂ ਸਿੱਖਿਆ ਨੀਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 'ਸੀ.ਬੀ.ਸੀ.' ਦੀ ਰਿਪੋਰਟ ਮੁਤਾਬਕ ਇਕੱਲੀ ਫ਼ੇਸਬੁੱਕ 'ਤੇ ਇਸ ਸਾਲ 35 ਹਜ਼ਾਰ ਇਸ਼ਤਿਹਾਰ ਪ੍ਰਕਾਸ਼ਤ ਕੀਤੇ ਗਏ। ਵੱਖ-ਵੱਖ ਜਥੇਬੰਦੀਆਂ ਅਤੇ ਯੂਨੀਅਨਾਂ ਵੱਲੋਂ ਆਪਣੇ ਸੁਨੇਹੇ ਕੈਨੇਡੀਅਨ ਲੋਕਾਂ ਤੱਕ ਪਹੁੰਚਾਉਣ ਖਾਤਰ ਭਾਰੀ ਰਕਮ ਖ਼ਰਚ ਕੀਤੀ ਜਾ ਰਹੀ ਹੈ ਪਰ ਸਿਆਸੀ ਇਸ਼ਤਿਹਾਰਬਾਜ਼ੀ ਨਾਲ ਸਬੰਧਤ ਨਵੇਂ ਨਿਯਮ ਜੋ ਪਿਛਲੇ ਮਹੀਨੇ ਲਾਗੂ ਹੋ ਗਏ, ਇਸ ਰੁਝਾਨ ਨੂੰ ਨੱਥ ਪਾ ਸਕਦੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.